ਜਲੰਧਰ ਦੇ ਆਦਰਸ਼ ਨਗਰ ''ਚ ਗੁੰਡਾਗਰਦੀ! 2 ਗੱਡੀਆਂ ''ਚ ਆਏ ਨੌਜਵਾਨਾਂ ਵੱਲੋਂ ਕੱਪੜਾ ਵਪਾਰੀ ''ਤੇ ਜਾਨਲੇਵਾ ਹਮਲਾ

Friday, Sep 29, 2023 - 01:18 AM (IST)

ਜਲੰਧਰ ਦੇ ਆਦਰਸ਼ ਨਗਰ ''ਚ ਗੁੰਡਾਗਰਦੀ! 2 ਗੱਡੀਆਂ ''ਚ ਆਏ ਨੌਜਵਾਨਾਂ ਵੱਲੋਂ ਕੱਪੜਾ ਵਪਾਰੀ ''ਤੇ ਜਾਨਲੇਵਾ ਹਮਲਾ

ਜਲੰਧਰ (ਮਹੇਸ਼)– ਆਦਰਸ਼ ਨਗਰ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਹਾਰਦਿਕ ਮੱਕੜ ਵੱਲੋਂ ਇਕ ਨਿੱਜੀ ਹਸਪਤਾਲ ਦੇ ਮਾਲਕ ਦੇ ਬੇਟੇ ’ਤੇ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਹਾਰਦਿਕ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਤਹਿਤ ਨਿੱਜੀ ਹਸਪਤਾਲ ਦੇ ਮਾਲਕ ਦਾ ਬੇਟਾ 2 ਗੱਡੀਆਂ ਵਿਚ ਆਪਣੇ ਸਾਥੀਆਂ ਨਾਲ ਵੀਰਵਾਰ ਰਾਤੀਂ 7.30 ਵਜੇ ਦੇ ਲਗਭਗ ਉਸ ਦੀ ਦੁਕਾਨ ’ਤੇ ਆਇਆ ਅਤੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਹੁਣ ਮੋਰਿੰਡਾ 'ਚ ਵਾਪਰੀ ਬੇਅਦਬੀ ਦੀ ਘਟਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੀਆਂ ਸਖ਼ਤ ਹਦਾਇਤਾਂ

ਹਾਰਦਿਕ ਨੇ ਦੱਸਿਆ ਕਿ 23 ਤਰੀਕ ਨੂੰ ਇਕ ਪਾਰਟੀ ਦੌਰਾਨ ਹੋਏ ਵਿਵਾਦ ਦੀ ਰੰਜਿਸ਼ ਤਹਿਤ ਅੱਜ ਉਸ ’ਤੇ ਹਮਲਾ ਕੀਤਾ ਗਿਆ। ਉਸਨੇ ਦੱਸਿਆ ਕਿ ਉਸਦੇ ਬਚਾਅ ਵਿਚ ਆਏ ਉਸਦੇ ਪਿਤਾ ’ਤੇ ਵੀ ਹਮਲਾਵਰਾਂ ਨੇ ਹਥਿਆਰਾਂ ਨਾਲ ਵਾਰ ਕੀਤਾ। ਪੁਰਾਣੇ ਵਿਵਾਦ ਦਾ ਰਾਜ਼ੀਨਾਮਾ ਹੋ ਜਾਣ ਦੇ ਬਾਵਜੂਦ ਅੱਜ ਹਸਪਤਾਲ ਦੇ ਮਾਲਕ ਦੇ ਬੇਟੇ ਨੇ ਉਸ ’ਤੇ ਉਸਦੀ ਦੁਕਾਨ ਆ ਕੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਥਾਣਾ ਨੰਬਰ 2 ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਹਮਲਾਵਰਾਂ ਦੇ ਨਾਂ ਵੀ ਦੱਸ ਦਿੱਤੇ ਹਨ। ਸਿਵਲ ਹਸਪਤਾਲ ਵਿਚੋਂ ਕਟਵਾਈ ਐੱਮ. ਐੱਲ. ਆਰ. ਦੀ ਕਾਪੀ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - iPhone 15 ਖ਼ਰੀਦ ਕੇ ਪਛਤਾ ਰਹੇ ਨੇ ਲੋਕ! ਸਿਰਦਰਦ ਬਣੀਆਂ ਇਹ ਸਮੱਸਿਆਵਾਂ

ਹਾਰਦਿਕ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਉਸਦਾ ਕੋਈ ਵੀ ਛੋਟਾ-ਵੱਡਾ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਲਈ ਅੱਜ ਉਸਦੀ ਦੁਕਾਨ ’ਤੇ ਆ ਕੇ ਹਮਲਾ ਕਰਨ ਵਾਲੇ ਨੌਜਵਾਨ ਹੀ ਜ਼ਿੰਮੇਵਾਰ ਹੋਣਗੇ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਫਰਿਆਦ ਕੀਤੀ ਅਤੇ ਮੁਲਜ਼ਮਾਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News