ਬੁਲੇਟ ਮੋਟਰਸਾਈਕਲ ਦੇ ਸਾਇਲੈਂਸਰ ਬਦਲਣ ਵਾਲੇ ਮਕੈਨਿਕ ਵੀ ਸਾਵਧਾਨ!

Wednesday, Jun 07, 2023 - 03:37 PM (IST)

ਬੁਲੇਟ ਮੋਟਰਸਾਈਕਲ ਦੇ ਸਾਇਲੈਂਸਰ ਬਦਲਣ ਵਾਲੇ ਮਕੈਨਿਕ ਵੀ ਸਾਵਧਾਨ!

ਲੁਧਿਆਣਾ (ਸੁਰਿੰਦਰ) : ਬੁਲੇਟ ਮੋਟਰਸਾਈਕਲ ਦੇ ਸਾਇਲੈਂਸਰ ਬਦਲਣ ਵਾਲੇ ਮਕੈਨਿਕ ਵੀ ਸਾਵਧਾਨ ਹੋ ਜਾਣ। ਮੋਟਰਸਾਈਕਲ ਦੇ ਸਾਇਲੈਂਸਰ ਬਦਲਣ ਵਾਲੇ ਮਕੈਨਿਕਾਂ ’ਤੇ ਵੀ ਪੁਲਸ ਪਰਚਾ ਦਰਜ ਕਰ ਸਕਦੀ ਹੈ। ਇਸ ਸਬੰਧੀ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਏ. ਡੀ. ਜੀ. ਪੀ. ਟ੍ਰੈਫਿਕ ਵਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਬੁਲੇਟ ਮੋਟਰਸਾਈਕਲ ਦੇ ਸਾਇਲੈਂਸਰ ਬਦਲਣ ’ਤੇ ਹੋ ਰਹੇ ਆਵਾਜ਼ ਪ੍ਰਦੂਸ਼ਣ ’ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟ੍ਰੈਫਿਕ ਪੁਲਸ ਵਲੋਂ ਬੁਲੇਟ ਮੋਟਰਸਾਈਕਲ ਦੇ ਲਗਾਤਾਰ ਚਲਾਨ ਕੀਤੇ ਗਏ ਸਨ। ਇਸ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਪੁਲਸ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਜਿਨ੍ਹਾਂ ਬੁਲੇਟ ਮੋਟਰਸਾਈਕਲ ਦਾ ਸਾਇਲੈਂਸਰ ਏਜੰਸੀ ਤੋਂ ਫਿੱਟ ਨਹੀਂ ਹੋਵੇਗਾ ਜਾਂ ਜ਼ਿਆਦਾ ਆਵਾਜ਼ ਪੈਦਾ ਕਰਨ ਵਾਲਾ ਜਾਂ ਪਟਾਕੇ ਮਾਰਨ ਵਾਲਾ ਹੋਇਆ ਤਾਂ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਇੰਡਸਟਰੀਲਿਸਟ ਨੂੰ ਵਿਦੇਸ਼ ਤੋਂ ਆਈ 5 ਕਰੋੜ ਦੀ ਫਿਰੌਤੀ ਲਈ ਕਾਲ, ਪੈਸੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਦਿੱਤੀ ਧਮਕੀ

ਇਸ ਦੇ ਨਾਲ ਹੀ ਸਾਰੇ ਥਾਣਾ ਮੁਖੀ ਅਤੇ ਚੌਕੀ ਇੰਚਾਰਜਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਕੈਨਿਕਾਂ ਅਤੇ ਵਰਕਸ਼ਾਪ ਦੇ ਮਾਲਕਾਂ ਨੂੰ ਵੀ ਸਮਝਾਇਆ ਜਾਵੇ ਕਿ ਕਿਸੇ ਵੀ ਵਿਅਕਤੀ ਦੇ ਮੋਟਰਸਾਈਕਲ ਦਾ ਸਾਇਲੈਂਸਰ ਮੋਡੀਫਾਈ ਕੀਤਾ ਜਾਂ ਬਦਲਿਆ ਤਾਂ ਉਨ੍ਹਾਂ ਖਿਲਾਫ ਵੀ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ’ਚ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News