ਕੋਰੋਨਾ 'ਤੇ ਭਾਰੂ ਪਿਆ ਪੰਜਾਬੀਆਂ ਦਾ ਅਵੱਲਾ ਸ਼ੌਂਕ, ਬੁਲਟ ਦੇ ਪੁਆਏ ਪਟਾਕੇ
Sunday, Jul 19, 2020 - 10:39 AM (IST)
ਚੰਡੀਗੜ੍ਹ : ਪੰਜਾਬੀ ਆਪਣੇ ਅਵੱਲੇ ਸ਼ੌਂਕ ਰੱਖਣ ਲਈ ਪੂਰੀ ਦੁਨੀਆਂ 'ਚ ਜਾਣੇ ਜਾਂਦੇ ਹਨ ਅਤੇ ਹਰ ਹਾਲਾਤ 'ਚ ਉਹ ਆਪਣੇ ਸ਼ੌਂਕ ਨੂੰ ਪੁਗਾਉਣਾ ਜਾਣਦੇ ਹਨ। ਭਾਵੇਂ ਹੀ ਇਸ ਸਮੇਂ ਸੂਬੇ ਅੰਦਰ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਪਰ ਕੋਰੋਨਾ 'ਤੇ ਵੀ ਪੰਜਾਬੀਆਂ ਦਾ ਅਵੱਲਾ ਸ਼ੌਂਕ ਭਾਰੂ ਪੈ ਗਿਆ ਹੈ। ਇਹ ਸ਼ੌਂਕ ਹੈ 'ਬੁਲੇਟ' ਖਰੀਦਣਾ। ਕੋਰੋਨਾ ਆਫ਼ਤ ਦੌਰਾਨ ਭਾਵੇਂ ਹੀ ਪੰਜਾਬੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਖੁੱਲ੍ਹੇ ਹੱਥਾਂ ਨਾਲ ਬੁਲੇਟ ਖਰੀਦ ਕੇ ਪਟਾਕੇ ਪੁਆ ਰਹੇ ਹਨ।
ਇਹ ਵੀ ਪੜ੍ਹੋ : ਜਨਾਨੀ ਨੂੰ ਨਸ਼ਾ ਦੇ ਕੇ ਬਣਾਈ ਅਸ਼ਲੀਲ ਵੀਡੀਓ, ਅਕਾਲੀ ਆਗੂ ਬੀਬੀ ਤੇ ਪਤੀ 'ਤੇ ਮੁਕੱਦਮਾ ਦਰਜ
ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਬੀਤੇ 4 ਵਰ੍ਹਿਆਂ ਦੌਰਾਨ ਕਰੀਬ 2500 ਕਰੋੜ ਖ਼ਰਚ ਕੇ ਪੰਜਾਬੀਆਂ ਨੇ ਬੁਲੇਟ ਮੋਟਰਸਾਈਕਲਾਂ ਦਾ ਸ਼ੌਂਕ ਪੁਗਾਇਆ ਹੈ। ਵੇਰਵਿਆਂ ਮੁਤਾਬਕ ਟਰਾਂਸਪੋਰਟ ਮਹਿਕਮੇ ਕੋਲ ਜਨਵਰੀ 2016 ਤੋਂ 15 ਜੁਲਾਈ, 2020 ਤੱਕ ਪੰਜਾਬ 'ਚ ਨਵੇਂ 1,87,291 ਬੁਲੇਟ ਮੋਟਰਸਾਈਕਲ ਰਜਿਸਟਰਡ ਹੋਏ ਹਨ। ਜੇਕਰ ਔਸਤ ਦੇਖੀ ਜਾਵੇ ਤਾਂ ਪੰਜਾਬ 'ਚ ਬੀਤੇ 4 ਵਰ੍ਹਿਆਂ ਦੌਰਾਨ ਰੋਜ਼ਾਨਾ 113 ਬੁਲੇਟ ਮੋਟਰਸਾਈਕਲ ਖਰੀਦੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਦਾ ਇਹ ਜ਼ਿਲ੍ਹਾ 2 ਦਿਨਾਂ ਲਈ ਬੰਦ, ਸਿਰਫ ਮੈਡੀਕਲ ਸਟੋਰ ਖੁੱਲ੍ਹਣਗੇ
ਮਤਲਬ ਕਿ ਪੰਜਾਬੀ ਰੋਜ਼ਾਨਾ ਔਸਤਨ ਡੇਢ ਕਰੋੜ ਰੁਪਏ ਬੁਲੇਟ ਦੀ ਖਰੀਦ 'ਤੇ ਖ਼ਰਚ ਰਹੇ ਹਨ। ਪੰਜਾਬ 'ਚ ਸਾਲ 2019 ਦੌਰਾਨ 43,682 ਬੁਲੇਟ ਵਿਕੇ ਸਨ, ਜਿਨ੍ਹਾਂ ਦੀ ਰੋਜ਼ਾਨਾ ਵਿਕਰੀ ਔਸਤ 119 ਬਣਦੀ ਹੈ, ਜਦੋਂ ਕਿ ਸਾਲ 2018 'ਚ ਇਹ ਔਸਤ ਰੋਜ਼ਾਨਾ 126 ਬੁਲੇਟ ਮੋਟਰਸਾਈਕਲਾਂ ਦੀ ਸੀ। ਚਾਲੂ ਕੈਲੰਡਰ ਵਰ੍ਹੇ ਦੌਰਾਨ ਪੰਜਾਬ 'ਚ 16,911 ਬੁਲੇਟ ਰਜਿਸਟਰਡ ਹੋਏ ਹਨ। ਬੁਲੇਟ ਦੀ ਕੀਮਤ 'ਚ ਹਰ ਵਰ੍ਹੇ ਕੰਪਨੀ ਵੱਲੋਂ 5 ਤੋਂ 7 ਹਜ਼ਾਰ ਰੁਪਏ ਦਾ ਵਾਧਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਗੁਰਦਾਸਪੁਰ 'ਚ BSF ਜਵਾਨਾਂ ਨੂੰ ਵੱਡੀ ਸਫ਼ਲਤਾ, 300 ਕਰੋੜ ਦੀ ਹੈਰੋਇਨ ਬਰਾਮਦ
ਪੰਜਾਬ ਦੀਆਂ ਮੁਟਿਆਰਾਂ ਵੀ ਬੁਲੇਟ ਦੀਆਂ ਸ਼ੌਕੀਨ
ਸੂਤਰ ਦੱਸਦੇ ਹਨ ਕਿ ਪੰਜਾਬ ਦੀਆਂ ਮੁਟਿਆਰਾਂ ਵੀ ਬੁਲੇਟ ਦਾ ਸ਼ੌਂਕ ਰੱਖਦੀਆਂ ਹਨ। ਇਕ ਤੋਂ ਦੋ ਫ਼ੀਸਦੀ ਬੁਲੇਟ ਮੁਟਿਆਰਾਂ ਨੇ ਵੀ ਖਰੀਦੇ ਹਨ। ਦੂਜੇ ਪਾਸੇ ਦੇਖੀਏ ਤਾਂ ਪੰਜਾਬ 'ਚ ਸਾਢੇ ਚਾਰ ਵਰ੍ਹਿਆਂ ਦੌਰਾਨ 5,59,670 ਕਾਰਾਂ ਦੀ ਵਿਕਰੀ ਹੋਈ ਹੈ, ਜਿਸ ਦੀ ਰੋਜ਼ਾਨਾ ਦੀ ਔਸਤਨ 337 ਕਾਰਾਂ ਦੀ ਬਣਦੀ ਹੈ ਅਤੇ ਇਸੇ ਤਰ੍ਹਾਂ ਇਨ੍ਹਾਂ ਸਾਢੇ ਚਾਰ ਵਰ੍ਹਿਆਂ 'ਚ 26.70 ਲੱਖ ਮੋਟਰਸਾਈਕਲ/ਸਕੂਟਰ ਵੀ ਵਿਕੇ ਹਨ, ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤ 1611 ਦੀ ਬਣਦੀ ਹੈ। ਪੰਜਾਬ ਸਰਕਾਰ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਆਦਿ ਤੋਂ ਸਲਾਨਾ 1500 ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ।