ਵਕੀਲ ਦੇ ਭਾਣਜੇ ਦੀ ਬਰਥਡੇ ਪਾਰਟੀ ’ਚ ਚੱਲੀ ਗੋਲੀ, ਨੌਜਵਾਨ ਦੇ ਜਬਾੜੇ ਨੂੰ ਚੀਰਦੀ ਹੋਈ ਨਿਕਲੀ
Friday, Mar 15, 2024 - 02:48 AM (IST)
ਜਲੰਧਰ (ਵਰੁਣ) – ਵੇਰਕਾ ਮਿਲਕ ਪਲਾਂਟ ਦੇ ਨਾਲ ਸਥਿਤ ਅੰਮ੍ਰਿਤ ਵਿਹਾਰ ਵਿਚ ਵਕੀਲ ਦੇ ਭਾਣਜੇ ਦੀ ਬਰਥਡੇ ਪਾਰਟੀ ਵਿਚ ਫਾਇਰਿੰਗ ਹੋ ਗਈ। ਇਕ ਗੋਲੀ ਪਾਰਟੀ ਵਿਚ ਸ਼ਾਮਲ ਹੋਏ ਨੌਜਵਾਨ ਦੇ ਜਬਾੜੇ ਨੂੰ ਚੀਰਦੀ ਹੋਈ ਨਿਕਲ ਗਈ, ਜਿਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਦੇਸ਼ਭਰ 'ਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ
ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਹਵਾਈ ਫਾਇਰਿੰਗ ਦਾ ਵਿਰੋਧ ਕਰਨ ’ਤੇ ਸ਼ੁਰੂ ਹੋਇਆ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਸੰਨੀ ਉਰਫ ਕਾਕਾ ਨਿਵਾਸੀ ਨਗਰ ਨਿਗਮ ਕੁਆਰਟਰ ਵਜੋਂ ਹੋਈ ਹੈ। ਕਾਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਕੀਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ। ਵਕੀਲ ਦੇ ਭਾਣਜੇ ਦੀ ਬਰਥਡੇ ਪਾਰਟੀ ’ਚ ਕਾਕਾ ਆਪਣੇ ਪਰਿਵਾਰ ਨਾਲ ਸ਼ਾਮਲ ਹੋਇਆ ਸੀ, ਜਿਥੇ ਹੋਰ ਲੋਕ ਵੀ ਸ਼ਾਮਲ ਹੋਏ ਸਨ। ਬੁੱਧਵਾਰ ਦੇਰ ਰਾਤ ਪਾਰਟੀ ਵਿਚ ਕੁਝ ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਾਕਾ ਨੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੇ ਕਾਕਾ ਨਾਲ ਲੜਨਾ ਸ਼ੁਰੂ ਕਰ ਦਿੱਤਾ, ਜਦੋਂ ਕਿ ਇਕ ਨੌਜਵਾਨ ਨੇ ਆਪਣੇ ਰਿਵਾਲਵਰ ਨਾਲ ਕਾਕਾ ’ਤੇ ਸਿੱਧੀ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ- ਜੇਕਰ ਤੁਹਾਡਾ ਬੱਚਾ ਮੂੰਹ ਖੋਲ੍ਹ ਕੇ ਸੌਂਦਾ ਹੈ ਤਾਂ ਨਾ ਕਰੋ ਅਣਦੇਖਾ, ਹੋ ਸਕਦੀ ਹੈ ਦਿਲ ਦੀ ਬਿਮਾਰੀ
ਗੋਲੀ ਕਾਕਾ ਦੇ ਜਬਾੜੇ ਨੂੰ ਚੀਰਦੀ ਹੋਈ ਨਿਕਲ ਗਈ। ਲੋਕ ਇਕੱਠੇ ਹੋਏ ਤਾਂ ਗੋਲੀ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪਰਿਵਾਰ ਨੇ 3 ਨੌਜਵਾਨਾਂ ’ਤੇ ਹਵਾਈ ਫਾਇਰਿੰਗ ਦਾ ਵਿਰੋਧ ਕਰਨ ’ਤੇ ਝਗੜਾ ਕਰਨ ਦਾ ਦੋਸ਼ ਲਾਇਆ ਹੈ। ਕਾਕਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ। ਕਾਕਾ ਦੇ ਜਬਾੜੇ ’ਤੇ 7 ਟਾਂਕੇ ਲੱਗੇ ਹਨ। ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ 'ਤੇ ਲੱਗੀ ਗੰਭੀਰ ਸੱਟ, ਹਸਪਤਾਲ 'ਚ ਦਾਖਲ
ਦੂਜੇ ਪਾਸੇ ਥਾਣਾ ਨੰਬਰ 1 ਦੇ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਕ ਗੋਲੀ ਕਾਕਾ ਦੇ ਜਬਾੜੇ ਨੂੰ ਛੂਹ ਕੇ ਚਲੀ ਗਈ। ਗੋਲੀ ਲਾਇਸੈਂਸੀ ਹਥਿਆਰ ਨਾਲ ਚੱਲੀ ਜਾਂ ਫਿਰ ਨਾਜਾਇਜ਼ ਹਥਿਆਰ ਨਾਲ, ਇਹ ਜਾਂਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਵੀ ਜਾਂਚ ਕਰ ਕੇ ਆਏ ਹਨ ਪਰ ਜਦੋਂ ਹਸਪਤਾਲ ਵਿਚ ਕਾਕਾ ਦੇ ਬਿਆਨ ਲੈਣ ਗਏ ਤਾਂ ਡਾਕਟਰਾਂ ਨੇ ਉਸਨੂੰ ਅਨਫਿੱਟ ਦੱਸਿਆ, ਜਿਸ ਕਾਰਨ ਉਸਦੇ ਬਿਆਨ ਨਹੀਂ ਹੋ ਸਕੇ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨੀ ਘਟੀ ਕੀਮਤ
ਇੰਸ. ਅਮਨਦੀਪ ਸਿੰਘ ਨੇ ਕਿਹਾ ਕਿ ਕਾਕਾ ਦੇ ਬਿਆਨਾਂ ’ਤੇ ਝਗੜਾ ਕਰਨ ਅਤੇ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਜਿਹੜੀਆਂ ਧਿਰਾਂ ਵਿਚ ਝਗੜਾ ਹੋਇਆ, ਉਹ ਦੋਵੇਂ ਪਾਰਟੀ ਵਿਚ ਇਨਵਾਈਟਿਡ ਸਨ। ਝਗੜੇ ਦੇ ਕਾਰਨ ਦਾ ਵੀ ਪੁਲਸ ਪਤਾ ਕਰ ਰਹੀ ਹੈ, ਹਾਲਾਂਕਿ ਇਹ ਵੀ ਚਰਚਾ ਹੈ ਕਿ ਦੋਵਾਂ ਧਿਰਾਂ ਵਿਚ ਪੁਰਾਣੀ ਰੰਜਿਸ਼ ਸੀ ਅਤੇ ਪਾਰਟੀ ਵਿਚ ਇਕ-ਦੂਜੇ ਨੂੰ ਘੂਰਨ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8