''ਹਵੇਲੀ'' ''ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ

Monday, Jan 16, 2023 - 04:52 PM (IST)

''ਹਵੇਲੀ'' ''ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ

ਜਲੰਧਰ (ਖੁਰਾਣਾ)- ਜਲੰਧਰ ਵਿਖੇ 66 ਫੁੱਟ ਰੋਡ 'ਤੇ ਸਥਿਤ ਕਿਊਰੋ ਮਾਲ ਦੀ ਇਮਾਰਤ 'ਚ ਪਾਰਕਿੰਗ ਏਰੀਆ 'ਚ ਇਕ ਹਵੇਲੀ ਮਾਲਕ ਵੱਲੋਂ ਕੀਤੀ ਜਾ ਰਹੀ ਉਸਾਰੀ ਨੂੰ ਢਾਹੁਣ ਲਈ ਜਿਵੇਂ ਹੀ ਨਗਰ ਨਿਗਮ ਦੀ ਟੀਮ ਨੇ ਉਥੇ ਡਿੱਚ ਮਸ਼ੀਨ ਚਲਾਈ ਤਾਂ ਹਵੇਲੀ ਦੇ ਪ੍ਰਤੀਨਿਧੀਆਂ ਨੇ ਵਿਰੋਧ ਕਰ ਦਿੱਤਾ। 
ਇਸ ਵਿਰੋਧ ਦੇ ਚਲਦਿਆਂ ਨਿਗਮ ਟੀਮ ’ਤੇ ਪਥਰਾਅ ਵੀ ਕੀਤਾ ਗਿਆ, ਜਿਸ ਕਾਰਨ ਨਿਗਮ ਦੀ ਇਕ ਜਿਪਸੀ ਦੇ ਸ਼ੀਸ਼ੇ ਆਦਿ ਟੁੱਟ ਗਏ ਅਤੇ ਇਕ ਮੁਲਾਜ਼ਮ ਕਮਲਭਾਨ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

PunjabKesari

ਇਸ ਮੌਕੇ ਨਿਗਮ ਟੀਮ ਦੇ ਨਾਲ ਨਿਗਮ ਦੀ ਪੁਲਸ ਵੀ ਮੌਜੂਦ ਸੀ ਪਰ ਉਹ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਜਿਸ ਕਾਰਨ ਨਿਗਮ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਕਾਫ਼ੀ ਉਸਾਰੀ ਵੀ ਢਾਹ ਦਿੱਤੀ ਅਤੇ ਕਿਹਾ ਕਿ ਇਸ ਨੂੰ ਹਟਾਉਣ ਲਈ ਪਹਿਲਾਂ ਵੀ ਕਈ ਨੋਟਿਸ ਦਿੱਤੇ ਗਏ ਸਨ।

ਇਹ ਵੀ ਪੜ੍ਹੋ :  ਰਾਜਾ ਵੜਿੰਗ ਦਾ ਵੱਡਾ ਬਿਆਨ, ਭਾਜਪਾ ਤੇ ਆਰ. ਐੱਸ. ਐੱਸ. ਪੰਜਾਬ ਨੂੰ ਕਰ ਰਹੀ ਵੰਡਣ ਦੀ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News