ਬੇਜ਼ੁਬਾਨਾਂ ''ਤੇ ਵੀ ਵਰ੍ਹਨ ਲੱਗਾ ਗਰਮੀ ਦਾ ਕਹਿਰ, ਕਿਸਾਨ ਦੇ ਘਰ ਰੱਖੀ ਮੱਝ ਦੀ ਮੌਤ
Thursday, Apr 28, 2022 - 05:17 PM (IST)
ਸ਼ਹਿਣਾ (ਧਰਮਿੰਦਰ) : ਗਰਮੀ ਦੇ ਮੌਸਮ ਨਾਲ ਪਿੰਡ ਮੌੜ ਮਕਸੂਥਾ ਦੇ ਕਿਸਾਨ ਨਾਇਬ ਸਿੰਘ ਪੁੱਤਰ ਦਲੀਪ ਸਿੰਘ ਦੀ ਸਵਾ ਲੱਖ ਰੁਪਏ ਦੀ ਮੱਝ ਮਰ ਗਈ ਹੈ। ਦੁਖੀ ਹਿਰਦੇ ਨਾਲ ਨਾਇਬ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਰਮੀ ਦੀ ਰੁੱਤ ਆਉਣ ਨਾਲ ਪਸ਼ੂਆਂ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ, ਜੋ ਘਰਾਂ ’ਚੋਂ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਪਿੰਡ ਦੇ ਛੱਪੜ ’ਚ ਵੀ ਪੂਰਾ ਪਾਣੀ ਨਹੀਂ ਹੈ, ਜਿਸ ਕਾਰਨ ਪਸ਼ੂਆਂ ਨੂੰ ਪੂਰਾ ਪਾਣੀ ਨਹੀਂ ਮਿਲਦਾ। ਜਦੋਂ ਉਸ ਦੀ ਮੱਝ ਬੀਮਾਰ ਹੋਈ ਤਾਂ ਪਿੰਡ ਦੇ ਪਸ਼ੂ-ਪਾਲਣ ਵਿਭਾਗ ਦੇ ਹਸਪਤਾਲ ’ਚ ਲੈ ਗਏ, ਜਿੱਥੇ ਉਨ੍ਹਾਂ ਦੀ ਮੱਝ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਛੱਪੜ ’ਚ ਪਾਣੀ ਨਾ ਹੋਣ ਅਤੇ ਗਰਮੀ ਰੁੱਤ ਕਾਰਨ ਉਸ ਦੀ ਕੀਮਤੀ ਮੱਝ ਮਰ ਗਈ ਹੈ।
ਉਸ ਨੇ ਪਿੰਡ ਦੀ ਪੰਚਾਇਤ ਅਤੇ ਸਬੰਧਿਤ ਵਿਭਾਗ ਨੂੰ ਵੀ ਇਸ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ। ਉਸ ਨੇ ਸਰਕਾਰ ਅਤੇ ਵਿਭਾਗ ਕੋਲੋਂ ਆਰਥਿਕ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਮੁਆਵਜ਼ਾ ਦੇ ਕੇ ਮਦਦ ਕੀਤੀ ਜਾਵੇ। ਇਸ ਮੌਕੇ ਸਰਪੰਚ ਰੂਪ ਸਿੰਘ ਮਾਨ, ਸਾਬਕਾ ਸਰਪੰਚ ਜਿਉਣ ਸਿੰਘ, ਪੰਚ ਕੇਸਰ ਸਿੰਘ,ਪੰਚ ਕਰਮਜੀਤ ਸਿੰਘ, ਗੁਰਦੀਪ ਸਿੰਘ, ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਅਤੇ ਰਣਜੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।