ਬਜਟ ਸੂਬੇ ਦੇ ਉਦਯੋਗਿਕ ਵਿਕਾਸ ਵਿਚ ਤੇਜ਼ੀ ਲਿਆਵੇਗਾ : ਅਰੋੜਾ

03/09/2021 2:05:34 AM

ਚੰਡੀਗੜ੍ਹ, (ਸ਼ਰਮਾ)- ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 2021-22 ਨਾਲ ਸੂਬੇ ਦੇ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

ਅੱਜ ਇਥੋਂ ਜਾਰੀ ਇੱਕ ਬਿਆਨ ਵਿਚ ਮੰਤਰੀ ਨੇ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 (ਆਈ.ਬੀ.ਡੀ.ਪੀ.-2017) ਨੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਵੇਸ਼ਕ ਸਮਰਥਕੀ ਮਾਹੌਲ ਸਿਰਜਿਆ। ਇਸ ਅਗਾਂਹਵਧੂ ਨੀਤੀ ਦੇ ਸਿੱਟੇ ਵਜੋਂ ਰਾਜ ਨੂੰ 1,726 ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਤਹਿਤ ਪਿਛਲੇ 4 ਸਾਲਾਂ ਵਿਚ ਲਗਭਗ 71,262 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਹੋਏ ਅਤੇ ਕਰੀਬ 2.7 ਲੱਖ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ। ਉਨ੍ਹਾਂ ਕਿਹਾ ਕਿ 2021-22 ਵਿਚ ਪੰਜਾਬ ਵਿਚ ਸਟਾਰਟ-ਅਪਸ ਨੂੰ ਵਿੱਤੀ ਸਹਾਇਤਾ ਦੇਣ ਤਹਿਤ 10 ਕਰੋੜ ਰੁਪਏ ਦੇ ਪ੍ਰਸਤਾਵ ਨਾਲ ਉਦਯੋਗਾਂ ਦੀ ਸਥਾਪਨਾ ਵਿਚ ਹੋਰ ਗਤੀਸ਼ੀਲਤਾ ਮਿਲੇਗੀ।


Bharat Thapa

Content Editor

Related News