ਬਜਟ ਇਜਲਾਸ: ਮਨਪ੍ਰੀਤ ਬਾਦਲ ਦਾ ਬੀਬੀਆਂ ਨੂੰ ਤੋਹਫਾ, ਪੰਜਾਬ ''ਚ ਮੁਫ਼ਤ ਸਫਰ ਕਰਨ ਦਾ ਐਲਾਨ

03/08/2021 5:51:22 PM

ਚੰਡੀਗੜ੍ਹ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਵਿਚ ਜਿੱਥੇ 2022 ਚੋਣਾਂ ਦੀ ਝਲਕ ਸਾਫ ਨਜ਼ਰ ਆਈ ਅਤੇ ਲਗਭਗ ਹਰ ਵਰਗ ਦਾ ਖਿਆਲ ਰੱਖਿਆ ਗਿਆ, ਉਥੇ ਹੀ ਵਿੱਤ ਮੰਤਰੀ ਵਲੋਂ ਔਰਤਾਂ ਲਈ ਵੀ ਇਸ ਬਜਟ ਵਿਚ ਵੱਡੇ ਐਲਾਨ ਕੀਤੇ ਗਏ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ

ਵਿੱਤ ਮੰਤਰੀ ਨੇ ਸਦਨ ਵਿਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਬੀਬੀਆਂ ਲਈ ਆਸ਼ੀਰਵਾਦ ਸਕੀਮ ਜੋ ਕਿ ਪਹਿਲਾਂ 21 ਹਜ਼ਾਰ ਸੀ ਨੂੰ ਵਧਾ ਕੇ 51 ਹਜ਼ਾਰ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਮੁਫ਼ਤ ਸਫ਼ਰ ਕਰ ਸਕਣਗੀਆਂ। ਉੱਥੇ ਹੀ ਇਕ ਹੋਰ ਅਹਿਮ ਐਲਾਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ 7 ਜ਼ਿਲ੍ਹਿਆਂ 'ਚ 'ਵਰਕਿੰਗ ਵੁਮੈੱਨ ਹੋਸਟਲ' ਬਣਾਏ ਜਾਣਗੇ ਤਾਂ ਜੋ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ-ਪਰੇਸ਼ਾਨੀ ਨਾ ਆਵੇ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੇ ਬਲਬੀਰ ਰਾਜੇਵਾਲ ਵਿਚਾਲੇ ਖੜਕੀ, ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਪੁੱਛੇ ਸਵਾਲ

ਪੰਜਾਬ ਸਰਕਾਰ ਦੇ ਬਜਟ ਦੀਆਂ ਅਹਿਮ ਗੱਲਾਂ

* ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ ਕੀਤੀ
* ਅਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਨੂੰ 21000 ਤੋਂ ਵਧਾ ਕੇ 51000 ਕੀਤਾ
* ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ
* ਡਾ. ਭੀਮ ਰਾਓ ਅੰਬੇਡਕਰ ਦੀ ਯਾਦ 'ਚ ਕਪੂਰਥਲਾ 'ਚ ਬਣਗੇ 100 ਕਰੋੜ ਦੀ ਲਾਗਤ ਵਾਲਾ ਮਿਊਜ਼ੀਅਮ
* ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੂੰ 90 ਕਰੋੜ ਦੀ ਵਿਸ਼ੇਸ਼ ਗ੍ਰਾਂਟ
* ਪਰਾਲੀ ਨੂੰ ਅੱਗ ਨਾ ਲਾਈ ਜਾਵੇ ਲਈ 50000 ਮਸ਼ੀਨਾਂ  ਦਾ ਪ੍ਰਬੰਧ ਹੋਵੇਗਾ
* ਸੂਬੇ ’ਚ 650 ਕਰੋੜ ਰੁਪੲੇ ਦੀ ਲਾਗਤ ਨਾਲ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲ ਦਾ ਐਲਾਨ
* ਮੁੱਲਾਂਪੁਰ ’ਚ ਟਾਟਾ ਮੈਮੋਰੀਅਲ ਹਸਪਤਾਲ ਦੀ ਇਕਾਈ ਨੂੰ 450 ਕਰੋੜ ਦੀ ਲਾਗਤ ਨਾਲ ਪੂਰਾ ਕਰਨਾ
* ਅੱਠ ਨਵੇਂ ਜੱਚਾ ਬੱਚਾ ਤੇ ਬਾਲ ਸਿਹਤ ਵਿੰਗ
* ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ ’ਚ ਵਿਰੋਲੋਜੀ ਕੇਂਦਰਾਂ ਦੀ ਸਥਾਪਨਾ
* ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਅਪਗ੍ਰੇਡੇਸ਼ਨ ਲਈ 92 ਕਰੋੜ ਰੁਪੲੇ


Gurminder Singh

Content Editor

Related News