ਬਜਟ ਇਜਲਾਸ: ਮਨਪ੍ਰੀਤ ਬਾਦਲ ਨੇ ਸਮਾਰਟ ਫੋਨ ਲਈ ਰੱਖਿਆ 100 ਕਰੋੜ ਦਾ ਬਜਟ
Monday, Mar 08, 2021 - 12:56 PM (IST)
ਚੰਡੀਗੜ੍ਹ (ਬਿਊਰੋ) - ਪੰਜਾਬ ਦੀ ਕੈਪਟਨ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੂਰੇ ਸੂਬੇ ਵਿਚ ਨੌਜਵਾਨ ਪੀੜ੍ਹੀ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ। ਬਜਟ ਦੇ ਮੌਕੇ ਹਰ ਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਮਾਰਟ ਫੋਨ ਦੇਣ ਲਈ ਕਰੋੜਾਂ ਰੁਪਏ ਦਾ ਐਲਾਨ ਕੀਤਾ ਜਾਂਦਾ, ਜੋ ਕੁਝ ਵਿਦਿਆਰਥੀਆਂ ਮਿਲੇ ਵੀ। ਇਸੇ ਲਈ ਕਾਂਗਰਸ ਸਰਕਾਰ ਦੇ ਆਖਰੀ ਯਾਨੀ 5ਵੇਂ ਬਜਟ ’ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਮਾਰਟ ਫੋਨ ਲਈ 100 ਕਰੋੜ ਦਾ ਬਜਟ ਰੱਖਿਆ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਹੋਏ ਬਜਟ ਸ਼ੈਸ਼ਨ ਵਿਚ ਵਿਰੋਧੀ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਾਇਆ ਗਿਆ ਸੀ। ਕੈਪਟਨ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸਮਾਰਟਫੋਨ ਵਾਲੇ ਵਾਅਦੇ ’ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਸਮਾਰਟ ਫੋਨ ਦੇਣਗੇ। ਸਮਾਰਟ ਫੋਨ ਇਸ ਲਈ ਲੇਟ ਹੋ ਗਏ, ਕਿਉਂਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਬਹੁਤ ਜ਼ਿਆਦਾ ਫੈਲ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਘਟਣ ’ਤੇ ਉਹ ਸਮਾਰਟ ਫੋਨ ਜ਼ਰੂਰ ਦੇਣਗੇ।