ਬੀ. ਐੱਸ. ਐੱਨ. ਐੱਲ. ਦੇ ਸਰਵਰ ਲਾਈਨਜ਼ ''ਤੇ ਸਾਈਬਰ ਅਟੈਕ

Thursday, Mar 05, 2020 - 02:40 PM (IST)

ਬੀ. ਐੱਸ. ਐੱਨ. ਐੱਲ. ਦੇ ਸਰਵਰ ਲਾਈਨਜ਼ ''ਤੇ ਸਾਈਬਰ ਅਟੈਕ

ਫਗਵਾੜਾ (ਜਲੋਟਾ)— ਫਗਵਾੜਾ ਦੇ ਬੀ. ਐੱਸ. ਐੱਨ. ਐੱਲ. ਸਰਵਰ ਲਾਈਨਜ਼ 'ਤੇ ਸਾਈਬਰ ਅਟੈਕ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕੋਈ ਵਾਇਰਸ ਦੱਸਿਆ ਜਾ ਰਿਹਾ ਹੈ ਕਿ ਜੋਕਿ 'ਤੇ ਰਨ ਕੀਤਾ ਗਿਆ ਹੈ। ਇਸੇ ਕਰਕੇ ਐੱਫ. ਟੀ. ਟੀ. ਐੱਚ. ਅਤੇ ਇਟਰਨੈੱਟ ਦੀ ਸਪੀਡ 'ਤੇ ਕਾਫੀ ਪ੍ਰਭਾਵ ਪਿਆ ਹੈ। ਇਸ ਦੇ ਕਾਰਨ ਜਲੰਧਰ, ਨਕੋਦਰ, ਫਗਵਾੜਾ, ਨਵਾਂਸ਼ਹਿਰ 'ਚ ਐੱਫ. ਟੀ. ਟੀ. ਐੱਚ. ਦੇ ਕੰਜ਼ਿਊਮਰਜ਼ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜਲੰਧਰ ਦੇ ਜੀ. ਐੱਮ. ਸੁਨੀਲ ਕੁਮਾਰ ਮੇਨ ਸਰਵਰ ਲਾਈਨਜ਼ 'ਤੇ ਵਾਇਰਸ ਅਟੈਕ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹਲ ਕੱਢਿਆ ਜਾ ਰਿਹਾ ਹੈ।


author

shivani attri

Content Editor

Related News