BSF ਵਲੋਂ ਸਰਹੱਦ ਤੋਂ 5 ਕਿਲੋ ਹੈਰੋਇਨ, ਪਿਸਟਲ, ਮੈਗਜ਼ੀਨ ਅਤੇ ਰੋਂਦ ਬਰਾਮਦ

Saturday, May 09, 2020 - 04:52 PM (IST)

BSF ਵਲੋਂ ਸਰਹੱਦ ਤੋਂ 5 ਕਿਲੋ ਹੈਰੋਇਨ, ਪਿਸਟਲ, ਮੈਗਜ਼ੀਨ ਅਤੇ ਰੋਂਦ ਬਰਾਮਦ

ਵਲਟੋਹਾ (ਗੁਰਮੀਤ ਸਿੰਘ) - ਭਾਰਤ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 14 ਬਟਾਲੀਅਨ ਨੇ ਸਰਹੱਦ ਤੋਂ ਹੈਰੋਇਨ ਨਾਲ ਭਰੀਆਂ ਪਲਾਸਟਿਕ ਦੀਆਂ 5 ਬੋਤਲਾਂ, 1 ਪਿਸਟਲ ਸਮੇਤ ਮੈਗਜ਼ੀਨ ਅਤੇ 4 ਰੋਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਾਂਡੈਂਟ ਅਫਸਰ ਨੇ ਦੱਸਿਆ ਕਿ ਅੱਜ ਸਵੇਰੇ ਬੀ.ਐੱਸ.ਐੱਫ. ਦੇ ਜਵਾਨ ਸਰਹੱਦ 'ਤੇ ਰੋਜ਼ਾਨਾਂ ਵਾਂਗ ਗਸ਼ਤ ਕਰ ਰਹੇ ਸਨ ਤਾਂ ਬੀ.ਓ.ਪੀ. ਟੀ-ਬੰਦ ਮਹਿੰਦੀਪੁਰ ਦੇ ਕੋਲ ਕਣਕ ਦੇ ਨਾੜ ਵਿਚੋਂ ਤਲਾਸ਼ੀ ਲੈਣ 'ਤੇ 5 ਪਲਾਸਟਿਕ ਦੀਆਂ ਬੋਤਲਾਂ ਵੇਖੀਆਂ ਜਿਸ ਵਿਚੋਂ ਕਰੀਬ 5 ਕਿਲੋ ਹੈਰੋਇਨ, ਇਕ ਪਿਸਟਲ ਸਮੇਤ ਮੈਗਜ਼ੀਨ ਅਤੇ 4 ਜਿੰਦਾ ਰੋਂਦ ਬਰਾਮਦ ਹੋਏ ਹਨ। ਉਨਾਂ ਦੱਸਿਆ ਕਿ ਇਹ ਪਾਕਿਸਤਾਨ ਸਥਿਤ ਸ਼ੇਖਪੁਰਾ ਬੀ.ਓ.ਪੀ. ਤੋਂ ਸਿਰਫ 900 ਮੀਟਰ ਦੀ ਦੂਰੀ 'ਤੇ ਸਥਿਤ ਹੈ। ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

 


author

Harinder Kaur

Content Editor

Related News