ਛੱਤੀਸਗੜ੍ਹ ''ਚ ਨਵਾਂਸ਼ਹਿਰ ਦੇ BSF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ, ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਇਆ ਪਰਿਵਾਰ

Friday, Aug 23, 2024 - 06:57 PM (IST)

ਛੱਤੀਸਗੜ੍ਹ ''ਚ ਨਵਾਂਸ਼ਹਿਰ ਦੇ BSF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ, ਮ੍ਰਿਤਕ ਦੇਹ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਛੱਤੀਸਗੜ੍ਹ ਬੀ. ਐੱਸ. ਐੱਫ਼ 'ਚ ਨੌਕਰੀ ਕਰਦੇ ਬਲਾਕ ਸੜੋਆ ਦੇ ਪਿੰਡ ਪੋਜੇਵਾਲ ਦੇ ਨੌਜਵਾਨ ਦੀ ਬੰਦ ਬਕਸੇ ਵਿੱਚ ਮ੍ਰਿਤਕ ਦੇਹ ਫ਼ੌਜ ਦੀ ਗੱਡੀ ਵਿੱਚ ਪਹੁੰਚਣ 'ਤੇ ਪਿੰਡ ਵਿੱਚ ਗਮਗੀਨ ਦਾ ਮਾਹੌਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੋਜੇਵਾਲ ਦੇ ਚਰਨਜੀਤ ਸਿੰਘ (ਸੋਨੂੰ) ਪੁੱਤਰ ਪੀਟੂ ਰਾਮ 12-13 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ, ਜੋ ਕਿ ਛੱਤੀਸਗੜ੍ਹ ਵਿਚ ਡਿਊਟੀ ਕਰਦਾ ਸੀ। ਬੀਤੇ ਦੋ ਦਿਨ ਪਹਿਲਾਂ ਅਚਾਨਕ ਰਾਈਫਲ ਵਿਚੋਂ ਗੋਲ਼ੀ ਚੱਲਣ ਨਾਲ ਉਸ ਦੀ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਫ਼ੌਜੀ ਦਸਤੇ ਵੱਲੋਂ ਅੱਜ ਸਵੇਰ ਪਿੰਡ ਪੋਜੇਵਾਲ ਵਿੱਖੇ ਲਿਆਂਦਾ ਗਿਆ, ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। 

PunjabKesari

ਇਹ ਵੀ ਪੜ੍ਹੋ-  ਵਿਦੇਸ਼ ਜਾਣ ਲਈ ਖ਼ਾਤੇ 'ਚ ਲੱਖਾਂ ਰੁਪਏ ਕਰ ਦਿੱਤੇ ਸ਼ੋਅ, ਫਿਰ ਜੋ ਹੋਇਆ ਉਸ ਨੂੰ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬੰਦ ਬਕਸੇ ਨੁੰ ਖੋਲ੍ਹ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਦਰਸ਼ਨ ਕਰਵਾਏ ਗਏ। ਇਸ ਦੇ ਉਪਰੰਤ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਸਰਕਾਰੀ ਸਨਮਾਨ ਨਾਲ ਬੀ. ਐੱਸ. ਐੱਫ਼. ਦੇ ਜਵਾਨਾਂ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਅਰਦਾਸ ਕਰਕੇ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਿਸ ਦੀ ਚੀਖ਼ਾ ਨੂੰ ਅਗਨੀ ਉਨ੍ਹਾਂ ਦੇ ਦੋਵੇਂ ਭਰਾ ਵਿੱਕੀ ਅਤੇ ਬੋਬੀ ਵੱਲੋਂ ਦਿੱਤੀ ਗਈ। ਇਸ ਮੌਕੇ ਅਸ਼ੋਕ ਕਟਾਰੀਆ 'ਆਪ' ਆਗੂ, ਸ਼ਾਮ ਸੁੰਦਰ ਸਾਬਕਾ ਸਰਪੰਚ, ਜਗਦੀਸ਼ ਡੀ. ਸੀ. ਪੰਚ, ਭਾਗ ਸਿੰਘ , ਮਾਸਟਰ ਮਹਿੰਦਰ ਪਾਲ, ਰਾਮਨਾਥ, ਹਰਮੇਸ਼ ਲਾਲ, ਸਤਪਾਲ, ਜੋਗਿੰਦਰ ਪਾਲ, ਮਦਨ ਲਾਲ, ਗੁਰਮੇਲ ਚੰਦ, ਆਦਿ ਪਿੰਡ ਵਾਸੀ ਰਿਸ਼ਤੇਦਾਰ ਹਾਜ਼ਰ ਸਨ।

PunjabKesari

PunjabKesari

ਇਹ ਵੀ ਪੜ੍ਹੋ- ਪੇਕਿਆਂ ਤੋਂ 15 ਲੱਖ ਨਾ ਲਿਆ ਸਕੀ ਪਤਨੀ, ਪਤੀ ਨੇ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਦੇ ਕੀਤਾ ਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News