ਮਮਦੋਟ : ਬੀ. ਐੱਸ. ਐੱਫ. ਵਲੋਂ 25 ਕਰੋੜ ਦੀ ਹੈਰੋਇਨ ਬਰਾਮਦ

Saturday, Oct 26, 2019 - 04:38 PM (IST)

ਮਮਦੋਟ : ਬੀ. ਐੱਸ. ਐੱਫ. ਵਲੋਂ 25 ਕਰੋੜ ਦੀ ਹੈਰੋਇਨ ਬਰਾਮਦ

ਮਮਦੋਟ (ਸੰਜੀਵ ਮਦਾਨ)— ਸਰਹੱਦ 'ਤੇ ਚੌਂਕੀ ਮੱਬੋ ਕੇ ਵਿਖੇ ਕੰਡਿਆਲੀ ਤਾਰ ਤੋਂ ਪਾਰ ਸ਼ਨੀਵਾਰ ਸਵੇਰੇ ਸਾਢੇ 6 ਵਜੇ ਬੀ. ਐੱਸ. ਐੱਫ. ਵਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਜ਼ਮੀਨ ਵਿਚ ਦੱਬੀ ਹੋਈ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਸੁਰੱਖਿਆ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰਨ ਵਿਚ ਜੁਟੀਆਂ ਹਨ ਕਿ ਹੈਰੋਇਨ ਦੀ ਇਹ ਖੇਪ ਇਥੇ ਕਿਸ ਵਲੋਂ ਦੱਬੀ ਗਈ ਸੀ ਅਤੇ ਇਸ ਦੀ ਸਪਲਾਈ ਅੱਗੇ ਕਿੱਥੇ ਕੀਤੀ ਜਾਣੀ ਸੀ।


author

Gurminder Singh

Content Editor

Related News