ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਪਾਸਿਓਂ ਆਈ 'ਖਾਲੀ ਕਿਸ਼ਤੀ' ਬਰਾਮਦ

Tuesday, Apr 30, 2019 - 03:42 PM (IST)

ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਪਾਸਿਓਂ ਆਈ 'ਖਾਲੀ ਕਿਸ਼ਤੀ' ਬਰਾਮਦ

ਦੀਨਾਨਗਰ (ਦੀਪਕ, ਵਿਨੋਦ) : ਇੱਥੇ  ਬੀ. ਐੱਸ. ਐੱਫ. ਦੀ 170 ਬਟਾਲੀਅਨ ਵਲੋਂ ਦੀਨਾਨਗਰ ਦੀ ਚਾਕਰੀ ਪੋਸਟ 'ਤੇ ਪਾਕਿਸਤਾਨ ਪਾਸਿਓਂ ਆਈ ਇਕ ਖਾਲੀ ਕਿਸ਼ਤੀ ਬਰਾਮਦ ਕੀਤੀ ਗਈ, ਜਿਸ ਨੂੰ ਦੋਰਾਂਗਲਾ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਦੋਂ ਇਸ ਬਾਰੇ ਦੋਰਾਂਗਲਾ ਥਾਣਾ ਪ੍ਰਭਾਰੀ ਪਰਵੀਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਇੰਸਪੈਕਟਰ ਦਿਨੇਸ਼ ਚੌਹਾਨ ਨੇ ਚਾਕਰੀ ਪੋਸਟ 'ਤੇ ਰਾਵੀ ਦਰਿਆ ਤੋਂ ਇਕ ਖਾਲੀ ਕਿਸ਼ਤੀ ਫੜ੍ਹੀ। ਇਸ ਕਿਸ਼ਤੀ ਦੀ ਹਾਲਤ ਕਾਫੀ ਖਸਤਾ ਦਿਖਾਈ ਦੇ ਰਹੀ ਸੀ ਪਰ ਇਸ 'ਚ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ। ਫਿਲਹਾਲ ਪੁਲਸ ਨੇ ਕਿਸ਼ਤੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨਾ ਹੀ ਇਸ ਕਿਸ਼ਤੀ 'ਤੇ ਕੋਈ ਮਾਰਕਾ ਹੈ ਅਤੇ ਨਾ ਹੀ ਇਸ 'ਤੇ ਕੁਝ ਲਿਖਿਆ ਹੋਇਆ ਹੈ।


author

Babita

Content Editor

Related News