ਅਜਨਾਲਾ : ਬੀ. ਐੱਸ. ਐੱਫ. ਵਲੋਂ ਬਿਆਸ ਦਰਿਆ 'ਚੋਂ ਪਾਕਿ ਬੇੜੀ ਬਰਾਮਦ
Saturday, Dec 14, 2019 - 03:09 PM (IST)

ਅਜਨਾਲਾ (ਰਾਜਵਿੰਦਰ ਹੁੰਦਲ, ਬਾਠ) : ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਰਾਵੀ ਦਰਿਆ 'ਚ ਸ਼ਨੀਵਾਰ ਸਵੇਰੇ ਲਗਭਗ 6 ਵਜੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਬੇੜੀ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਬੇੜੀ ਪਾਣੀ ਦੇ ਵਹਾਅ ਨਾਲ ਰੁੜ ਕੇ ਇਧਰ ਆਈ ਹੈ।
ਫਿਲਹਾਲ ਸੁਰੱਖਿਆ ਏਜੰਸੀਆਂ ਅਤੇ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੇੜੀ 'ਤੇ ਉਰਦੂ 'ਚ ਕੁਝ ਲਿਖਿਆ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।