ਬੀ. ਐੱਸ. ਐੱਫ ਨੇ ਫਾਇਰਿੰਗ ਕਰਕੇ ਸੁੱਟਿਆ ਪਾਕਿਸਤਾਨੀ ਡਰੋਨ, ਵੱਡੀ ਮਾਤਰਾ ’ਚੇ ਹੈਰੋਇਨ ਵੀ ਹੋਈ ਬਰਾਮਦ
Tuesday, Nov 29, 2022 - 04:02 PM (IST)
ਤਰਨਤਾਰਨ (ਰਮਨ) : ਭਾਰਤੀ ਖੇਤਰ ਵਿਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਨੂੰ ਜ਼ਿਲ੍ਹੇ ਦੀ ਸਰਹੱਦੀ ਪੁਲਸ ਵੱਲੋਂ ਕਣਕ ਦੀ ਫ਼ਸਲ ਵਿੱਚੋਂ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਪੁਲਸ ਨੇ ਸਾਢੇ ਸੱਤ ਕਿੱਲੋ ਵਜ਼ਨ ਦਾ ਇਕ ਪੈਕਟ ਵੀ ਬਰਾਮਦ ਕੀਤਾ ਹੈ। ਜਿਸ ਵਿਚ ਹੈਰੋਇਨ ਦੀ ਖੇਪ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਡਰੋਨ ਨੇ ਦਸਤਕ ਦਿੱਤੀ ਸੀ, ਜਿਸ ਉਪਰ ਬੀ. ਐੱਸ. ਐੱਫ ਵੱਲੋਂ ਫਾਇਰਿੰਗ ਕਰਦੇ ਹੋਏ ਈਲੂ ਬੰਬ ਵੀ ਦਾਗਿਆ ਗਿਆ ਸੀ ।
ਇਸ ਫਾਇਰਿੰਗ ਤੋਂ ਬਾਅਦ ਡਰੋਨ ਦੇ ਵਾਪਸ ਪਾਕਿਸਤਾਨ ਪਰਤਣ ਸਬੰਧੀ ਕੋਈ ਵੀ ਆਵਾਜ਼ ਨਹੀਂ ਸੁਣਾਈ ਦਿੱਤੀ। ਮੰਗਲਵਾਰ ਸਵੇਰੇ ਇਲਾਕੇ ਦੀ ਪੁਲਸ ਵੱਲੋਂ ਬੀ. ਐੱਸ. ਐੱਫ. ਨਾਲ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਤੋਂ ਬਾਅਦ ਪੁਲਸ ਵੱਲੋਂ ਡਰੋਨ ਨੂੰ ਕਣਕ ਦੇ ਖੇਤਾਂ ਵਿਚੋਂ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਕਰੀਬ ਸਾਢੇ ਸੱਤ ਕਿੱਲੋ ਹੈਰੋਇਨ ਬਰਾਮਦ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਡੀ. ਐੱਸ. ਪੀ. ਪ੍ਰੀਤ ਇੰਦਰ ਸਿੰਘ ਨੇ ਡਰੋਨ ਅਤੇ ਹੈਰੋਇਨ ਦੀ ਖੇਪ ਬਰਾਮਦ ਹੋਣ ਦੀ ਪੁਸ਼ਟੀ ਕਰਦੇ ਹੋਏ ਜਲਦ ਮੀਡੀਆ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ ਹੈ।