ਮਹਿਲਾ ਅਕਾਲੀ ਆਗੂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਨੇ ਦਿੱਤੀ ਧਮਕੀ
Tuesday, Dec 12, 2017 - 03:18 PM (IST)

ਬਠਿੰਡਾ — ਤਪਾ ਮੰਡੀ 'ਚ ਅਕਾਲੀ ਆਗੂ ਨੂੰ ਅਰਧ ਨਗਨ ਕਰ ਗੁੱਤ ਕੱਟਣ ਵਾਲਿਆਂ ਨੂੰ ਗੈਂਗਸਟਰ ਸ਼ੇਰਾ ਖੁੱਬਣ ਗੁਰੱਪ ਨੇ ਲਿਖਿਆ, ''ਤੇਰੀ ਭਾਜੀ ਜਲਦੀ ਮੌੜਾਂਗਾ। ਤੈਨੂੰ ਸ਼ਰਮ ਨਹੀਂ ਆਉਂਦੀ ਇਕ ਔਰਤ ਨਾਲ ਤੂੰ ਕੀ ਸਲੂਕ ਕਰ ਰਿਹੈ, ਜੋ ਤੂੰ ਇਸ ਜਨਾਨੀ ਨਾਲ ਕੀਤਾ ਹੁਣ ਉਹ ਹੀ ਤੇਰੀ ਮਾਂ-ਭੈਣ ਨਾਲ ਅਸੀਂ ਕਰਨਾ। ਵਾਰੀ ਆ ਗਈ ਬਦਲੇ ਦੀ, ਜੇ ਬਚ ਸਕਦਾ ਤਾਂ ਬਚ ਲੈ।'' ਇਸ ਪੋਸਟ ਬਾਰੇ ਸ਼ੇਰਾ ਖੁੱਬਣ ਗਰੁੱਪ ਦੀ ਧਮਕੀ ਨਾਲ ਪੁਲਸ ਵੀ ਅਲਰਟ ਹੋ ਗਈ ਹੈ। ਦੱਸ ਦੇਈਏ ਕਿ ਤਪਾ ਮੰਡੀ 'ਚ ਰੰਜਿਸ਼ਨ ਕੁਝ ਲੋਕਾਂ ਨੇ ਅਕਾਲੀ ਆਗੂ ਨੂੰ ਅਰਧ ਨਗਨ ਕਰਕੇ ਕੁੱਟਿਆ ਤੇ ਫਿਰ ਉਸ ਦੀ ਗੁੱਤ ਕੱਟ ਦਿੱਤੀ ਸੀ।