ਚਿੱਟਾ ਹੋਇਆ ਖੂਨ; ਮਾਮੂਲੀ ਝਗੜੇ ਤੋਂ ਬਾਅਦ ਭਰਾ ਵੱਲੋਂ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ
05/27/2023 9:25:59 PM

ਗੋਨਿਆਣਾ ਮੰਡੀ (ਗੋਰਾ ਲਾਲ) : ਥਾਣਾ ਨੇਹੀਆਂਵਾਲਾ ਅਧੀਨ ਪੈਂਦੇ ਪਿੰਡ ਬੁਰਜ ਮਹਿਮਾ ਵਿਖੇ ਦੇਰ ਰਾਤ ਭਰਾ ਵੱਲੋਂ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਤੇਜੀ ਸਿੰਘ ਪਿੰਡ 'ਚ ਮਿਹਨਤ-ਮਜ਼ਦੂਰੀ ਕਰਦਾ ਸੀ। ਮ੍ਰਿਤਕ ਦਾ ਕੱਲ੍ਹ ਸ਼ਾਮ ਆਪਣੇ ਪਿਤਾ ਗੰਗਾ ਸਿੰਘ ਨਾਲ ਘਰ ਦੇ ਵਿਹੜੇ 'ਚ ਦੁਆਰ 'ਤੇ ਲਾਈ ਤਾਰ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਦੇਰ ਰਾਤ ਤੇਜੀ ਸਿੰਘ ਦਾ ਇਹੀ ਝਗੜਾ ਆਪਣੇ ਭਰਾ ਰਾਜੂ ਸਿੰਘ ਨਾਲ ਵੱਧ ਗਿਆ, ਜਿੱਥੇ ਰਾਜੂ ਨੇ ਆਪਣੇ ਛੋਟੇ ਭਰਾ ਤੇਜੀ 'ਤੇ ਤੇਜ਼ਧਾਰ ਹਥਿਆਰ (ਕਾਪਾ) ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ...ਜਦੋਂ ਬਿਨਾਂ ਕੱਪੜਿਆਂ ਦੇ ਮੰਦਰ 'ਚ ਦਾਖਲ ਹੋਈ ਔਰਤ, ਕਰਨ ਲੱਗੀ ਅਜੀਬੋ-ਗਰੀਬ ਹਰਕਤਾਂ, ਮਚੀ ਹਫੜਾ-ਦਫੜੀ
ਉਧਰ ਤੇਜੀ ਨੂੰ ਜ਼ਖ਼ਮੀ ਹਾਲਤ 'ਚ ਗੋਨਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਬੰਧਤ ਪੁਲਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ 'ਤੇ ਰਾਜੂ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਬੁਰਜ ਮਹਿਮਾ ਖ਼ਿਲਾਫ਼ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਫਰਾਰ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।