ਖ਼ੂਨ ਦੇ ਰਿਸ਼ਤੇ ਤਾਰ-ਤਾਰ ਕਰਦਿਆਂ ਘਰ ਦੇ ਵਿਹੜੇ ''ਚ ਕਤਲ ਕੀਤਾ ਛੋਟਾ ਭਰਾ, ਪੁਲਸ ਨੇ ਇੰਝ ਕਢਵਾਈ ਸੱਚਾਈ

Saturday, Mar 06, 2021 - 11:45 AM (IST)

ਸਮਾਣਾ (ਦਰਦ) : ਜ਼ਮੀਨੀ ਝਗੜੇ ਦੇ ਚੱਲਦਿਆਂ 2 ਸਕੇ ਭਰਾਵਾਂ ’ਚ ਹੋਏ ਤਕਰਾਰ ਤੋਂ ਬਾਅਦ ਵੱਡੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਛੋਟੇ ਭਰਾ ਦਾ ਕਤਲ ਕਰ ਦਿੱਤਾ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਵੱਡੇ ਭਰਾ ਨੂੰ ਹਿਰਾਸਤ ’ਚ ਲੈ ਲਿਆ। ਡੀ. ਐੱਸ. ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਸਦਰ ਥਾਣਾ ਅਧੀਨ ਪੈਂਦੇ ਪਿੰਡ ਕਕਰਾਲਾ ਭਾਈਕਾ ’ਚ ਵੀਰਵਾਰ ਨੂੰ ਹਰਜਿੰਦਰ ਸਿੰਘ (28) ਪੁੱਤਰ ਦਰਬਾਰਾ ਸਿੰਘ ਦਾ ਆਪਣੇ ਵੱਡੇ ਭਰਾ ਬਲਜਿੰਦਰ ਸਿੰਘ ਨਾਲ ਜਾਇਦਾਦ ਸਬੰਧੀ ਪੁਰਾਣੀ ਰੰਜਿਸ਼ ਅਤੇ ਕੁੱਝ ਸਾਮਾਨ ਕਬਾੜੀਆਂ ਨੂੰ ਵੇਚੇ ਜਾਣ ਨੂੰ ਲੈ ਕੇ ਤਕਰਾਰ ਵੱਧ ਗਿਆ। ਇਸ ਮਗਰੋਂ ਘਰ ਦੇ ਵਿਹੜੇ ’ਚ ਹੀ ਵੱਡੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਛੋਟੇ ਭਰਾ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਚੀਨ ਦੇ ਬਾਰਡਰ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬ ਦੇ ਪੁੱਤ ਨੇ ਦੇਸ਼ ਲਈ ਕੁਰਬਾਨ ਕੀਤੀ ਜਾਨ (ਤਸਵੀਰਾਂ)

ਇਸ ਘਟਨਾ ਨੂੰ ਮੋਟਰਸਾਈਕਲ ਤੋਂ ਡਿੱਗਣ ਕਰ ਕੇ ਜ਼ਖਮੀ ਹੋਣ ਦੀ ਗੱਲ ਕਹਿ ਕੇ ਗੰਭੀਰ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਸਮਾਣਾ ਲੈ ਆਏ। ਗੰਭੀਰ ਹਾਲਤ ਦੇਖਦਿਆਂ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਲਾਸ਼ ਨੂੰ ਵਾਪਸ ਪਿੰਡ ਲੈ ਆਏ ਅਤੇ ਅੰਤਿਮ ਸੰਸਕਾਰ ਵੀ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਦਰ ਥਾਣਾ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਅਤੇ ਮਵੀ ਪੁਲਸ ਚੌਂਕੀ ਇੰਚਾਰਜ ਸਾਹਿਬ ਸਿੰਘ ਨੇ ਹੋਈ ਮੌਤ ’ਤੇ ਸ਼ੱਕ ਤਹਿਤ ਮਾਮਲੇ ਸਬੰਧੀ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਪਰਿਵਾਰਕ ਮੈਂਬਰਾਂ ਨੇ ਹਰਜਿੰਦਰ ਸਿੰਘ ਦੀ ਮੌਤ ਦਾ ਕਾਰਣ ਦੁਰਘਟਨਾ ਹੀ ਦੱਸਿਆ।

ਇਹ ਵੀ ਪੜ੍ਹੋ : ਪਾਖੰਡੀ ਬਾਬੇ ਨੇ ਆਸ਼ਰਮ 'ਚ ਬੁਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਖੇਤਾਂ 'ਚ ਸੁੱਟੀ ਲਾਸ਼

ਪੁਲਸ ਨੇ ਆਪਣੀ ਤਫਤੀਸ਼ ਤਹਿਤ ਘਟਨਾ ਬਾਰੇ ਕੁੱਝ ਜਾਣਕਾਰੀ ਇਕੱਠੀ ਕੀਤੀ ਅਤੇ ਪਰਿਵਾਰ ਤੋਂ ਸਖ਼ਤੀ ਨਾਲ ਪੁੱਛ-ਗਿੱਛ ਦੌਰਾਨ ਅਸਲੀ ਗੱਲ ਉਗਲਾਈ। ਮ੍ਰਿਤਕ ਨੌਜਵਾਨ ਦੇ ਪਿਤਾ ਦਰਬਾਰਾ ਸਿੰਘ ਨੇ ਇਸ ਮਾਮਲੇ ’ਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਘਟਨਾ ਸਮੇਂ ਉਹ ਕਿਸਾਨਾਂ ਦੇ ਧਰਨੇ ’ਚ ਸੀ। ਬਲਜਿੰਦਰ ਸਿੰਘ ਨੇ ਉਸ ਨੂੰ ਮੋਟਰਸਾਈਕਲ ਨਾਲ ਹੋਈ ਅਚਾਨਕ ਦੁਰਘਟਨਾ ਦੱਸ ਕੇ ਉਸ ਦੇ ਪੁੱਤ ਹਰਜਿੰਦਰ ਸਿੰਘ ਦਾ ਜਲਦਬਾਜ਼ੀ ’ਚ ਹੀ ਅੰਤਿਮ ਸੰਸਕਾਰ ਕਰਵਾ ਦਿੱਤਾ। ਸ਼ੁੱਕਰਵਾਰ ਸਵੇਰੇ ਫੁੱਲ ਚੁੱਗਣ ਦੀ ਰਸਮ ਕਰ ਕੇ ਭਾਖੜਾ ’ਚ ਜਲ ਪ੍ਰਵਾਹ ਵੀ ਕਰ ਦਿੱਤੇ। ਉਸ ਵੱਲੋਂ ਵੀ ਪੜਤਾਲ ਕਰਨ ’ਤੇ ਇਹ ਪਤਾ ਲੱਗਿਆ ਕਿ ਉਸ ਦੇ ਵੱਡੇ ਪੁੱਤਰ ਬਲਜਿੰਦਰ ਸਿੰਘ ਨੇ ਹੀ ਉਸ ਦੇ ਛੋਟੇ ਪੁੱਤਰ ਹਰਜਿੰਦਰ ਸਿੰਘ ਦੇ ਸਿਰ ’ਚ ਕੋਈ ਤੇਜ਼ਧਾਰ ਹਥਿਆਰ ਮਾਰ ਕੇ ਉਸ ਨੂੰ ਜ਼ਖਮੀ ਕੀਤਾ ਸੀ, ਜਿਸ ਕਾਰਣ ਉਸ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਖ਼ੌਫਨਾਕ : ਜਿਊਣ-ਮਰਨ ਦੀਆਂ ਕਸਮਾਂ ਖਾਣ ਵਾਲਾ ਪਤੀ ਅਜਿਹਾ ਕਾਰਾ ਕਰੇਗਾ, ਪਤਨੀ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ

ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦਰਬਾਰਾ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਸਦਰ ਪੁਲਸ ਨੇ ਬਲਜਿੰਦਰ ਸਿੰਘ ’ਤੇ ਕਤਲ ਕਰਨ ਅਤੇ ਸਬੂਤ ਛਪਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ, ਜਿੱਥੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਸ਼ਮਸਾਨ ਘਾਟ ’ਚੋਂ ਮ੍ਰਿਤਕ ਦੇ ਬਚੇ ਹੋਏ ਫੁੱਲ ਅਤੇ ਰਾਖ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਸਮਾਜ 'ਚ ਹੋ ਰਹੇ ਰਿਸ਼ਤਿਆਂ ਦੇ ਘਾਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News