ਸ਼ਰਾਬ ਲਈ ਭਰਾ ਨੇ ਕੀਤਾ ਸੀ ਭਰਾ ਦਾ ਕਤਲ, ਹੁਣ ਚੜ੍ਹਿਆ ਪੁਲਸ ਅੜਿੱਕੇ

Wednesday, Jun 10, 2020 - 04:01 PM (IST)

ਸ਼ਰਾਬ ਲਈ ਭਰਾ ਨੇ ਕੀਤਾ ਸੀ ਭਰਾ ਦਾ ਕਤਲ, ਹੁਣ ਚੜ੍ਹਿਆ ਪੁਲਸ ਅੜਿੱਕੇ

ਨਕੋਦਰ/ਮਲ੍ਹੀਆਂ ਕਲਾਂ (ਪਾਲੀ, ਟੁੱਟ)— ਨਕੋਦਰ ਦੇ ਪਿੰਡ ਆਧੀ 'ਚ ਬੀਤੇ ਦਿਨੀਂ ਭਰਾ ਵੱਲੋਂ ਆਪਣੇ ਭਰਾ ਦਾ ਸ਼ੱਕੀ ਹਾਲਾਤ 'ਚ ਕੀਤੇ ਕਤਲ ਕਰਨ ਦੇ ਮਾਮਲੇ 'ਚ ਸਦਰ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਉਕਤ ਮਾਮਲੇ 'ਚ ਲੋੜੀਂਦੇ ਮੁਲਜ਼ਮ ਸੁਖਦੇਵ ਉਰਫ ਕੇਬਾ ਨੂੰ ਬੱਸ ਅੱਡਾ ਕਾਲਾ ਸੰਘਿਆ ਤੋਂ ਗ੍ਰਿਫ਼ਤਾਰ ਕਰਕੇ ਵਾਰਦਾਤ ਦੇ ਸਮਂੇ ਵਰਤਿਆ ਦਾਤਰ ਵੀ ਬਰਾਮਦ ਕਰ ਲਿਆ ਹੈ।  ਜਾਣਕਾਰੀ ਦਿੰਦੇ ਨਵ-ਨਿਯੁਕਤ ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ 5 ਮਈ ਨੂੰ ਪਿੰਡ ਆਧੀ 'ਚ ਸਤਪਾਲ ਉਰਫ ਸੱਤੂ (55) ਪੁੱਤਰ ਨਾਜ਼ਰ ਸਿੰਘ ਦਾ ਕਤਲ ਹੋ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 10 ਤੱਕ ਪੁੱਜਾ

ਉਨ੍ਹਾਂ ਦਸਿਆ ਕਿ ਸੁਖਦੇਵ ਉਰਫ ਕੇਬਾ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਕਾਬੂ ਕਰਨ ਲਈ ਸਦਰ ਥਾਣਾ ਮੁਖੀ ਸਿਕੰਦਰ ਸਿੰਘ ਦੀ ਅਗਵਾਈ 'ਚ ਵੱਖ-ਵੱਖ ਪੁਲਸ ਪਾਰਟੀਆ ਬਣਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਤਾਂ ਦੋਸ਼ੀ ਸੁਖਦੇਵ ਉਰਫ ਕੇਬਾ ਨੂੰ ਬੱਸ ਅੱਡਾ ਕਾਲਾ ਸੰਘਿਆ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਕੈਪਟਨ ਦੀ ਅਗਵਾਈ 'ਚ 2022 ਦੀ ਚੋਣ ਲੜੇਗੀ ਪਾਰਟੀ: ਜਾਖੜ

ਸ਼ਰਾਬ ਪੀਣ ਲਈ ਪੈਸੇ ਨਹੀਂ ਦਿੱਤੇ ਤਾਂ ਕਰ 'ਤੇ ਕਤਲ
ਮ੍ਰਿਤਕ ਦੇ ਪੁੱਤਰ ਕੁਲਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਵਜਾ ਰੰਜਿਸ਼ ਇਹ ਹੈ ਕਿ ਉਸ ਦਾ ਚਾਚਾ ਸੁਖਦੇਵ ਉਰਫ ਕੇਬਾ ਕੋਈ ਕੰਮ ਨਹੀਂ ਕਰਦਾ ਅਤੇ ਸ਼ਰਾਬ ਪੀਣ ਲਈ ਪੈਸੇ ਉਸ ਦੇ ਪਿਤਾ ਅਤੇ ਦਾਦੀ ਤੋਂ ਮੰਗਦਾ ਹੁੰਦਾ ਸੀ। ਜੇਕਰ ਕੋਈ ਪੈਸੇ ਨਾ ਦਿੰਦਾ ਤਾਂ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਸੀ। ਇਸੇ ਕਰਕੇ ਚਾਚੇ ਨੇ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਮੁਕਤ ਹੋਇਆ ਪਿੰਡ ਨੰਗਲੀ (ਜਲਾਲਪੁਰ), ਸਾਰੇ ਮਰੀਜ਼ ਠੀਕ ਹੋ ਕੇ ਪਰਤੇ ਘਰ


author

shivani attri

Content Editor

Related News