ਕੁੱਤੇ ਤੋਂ ਸ਼ੁਰੂ ਹੋਈ ਲੜਾਈ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਭਰਾ ਨੇ ਕਰ ’ਤਾ ਭਰਾ ਦਾ ਕਤਲ

Friday, Sep 01, 2023 - 06:22 PM (IST)

ਕੁੱਤੇ ਤੋਂ ਸ਼ੁਰੂ ਹੋਈ ਲੜਾਈ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਭਰਾ ਨੇ ਕਰ ’ਤਾ ਭਰਾ ਦਾ ਕਤਲ

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਹਲਕਾ ਸਨੌਰ ਦੇ ਦੀਵਾਨ ਵਾਲਾ ਪਿੰਡ ਵਿਚ ਮਾਮੂਲੀ ਝਗੜੇ ਨੂੰ ਲੈ ਕੇ 2 ਭਰਾਵਾਂ ਵਿਚਾਲੇ ਹੋਏ ਝਗੜੇ ਵਿਚ ਇਕ ਭਰਾ ਦਾ ਕਤਲ ਹੋ ਗਿਆ। ਮ੍ਰਿਤਕ ਵਿਅਕਤੀ ਦਾ ਨਾਮ ਅਮਰੀਕ ਸਿੰਘ ਹੈ ਜਿਸ ਦਾ ਕਤਲ ਉਸ ਦੇ ਭਰਾ ਵੱਲੋਂ ਹੀ ਚਾਕੂ ਮਾਰ ਕੇ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀਆਂ 3 ਧੀਆਂ ਹਨ ਅਤੇ ਘਰ ਵਿਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ। ਅਮਰੀਕ ਸਿੰਘ ਅਤੇ ਉਸ ਦੇ ਭਰਾ ਵਿਚਾਲੇ ਅਕਸਰ ਇਕ ਕੁੱਤੇ ਨੂੰ ਲੈ ਕੇ ਝਗੜਾ ਚੱਲਦਾ ਸੀ ਅਤੇ ਉਸ ਕੁੱਤੇ ਤੋਂ ਅਮਰੀਕ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਸੀ। ਇਹ ਵਿਵਾਦ ਇੰਨਾ ਵੱਧ ਗਿਆ ਕਿ ਬੀਤੇ ਦਿਨੀਂ ਅਮਰੀਕ ਦੇ ਭਰਾ ਨੇ ਉਸ ਦੇ ਘਰ ਦੀ ਪਹਿਲਾਂ ਤਾਂ ਬਿਜਲੀ ਦੀ ਤਾਰ ਕੱਟ ਦਿੱਤੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਮੁੜ ਤਕਰਾਰ ਹੋਈ ਅਤੇ ਫਿਰ ਅਮਰੀਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਤੜਕੇ 5 ਵਜੇ ਵਾਪਰਿਆ ਵੱਡਾ ਹਾਦਸਾ, ਨਕੋਦਰ ਮੱਥਾ ਟੇਕਣ ਜਾ ਰਹੇ ਚਾਰ ਲੋਕਾਂ ਦੀ ਥਾਈਂ ਮੌਤ

ਅਮਰੀਕ ਸਿੰਘ ਤਿੰਨ ਧੀਆਂ ਦਾ ਪਿਓ ਸੀ। ਦੂਜੇ ਪਾਸੇ ਥਾਣਾ ਸਨੌਰ ਦੀ ਐੱਸ. ਐੱਚ. ਓ. ਪਰੀਆਂਸ਼ੂ ਸਿੰਘ ਨੇ ਦੱਸਿਆ ਕਿ ਅਸੀਂ ਦੋਸ਼ੀਆਂ ਖ਼ਿਲਾਫ ਧਾਰਾ 302, 307 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਇਸ ਵਾਰਦਾਤ ਵਿਚ ਕੁੱਲ 5 ਵਿਕਤੀ ਜ਼ਖਮੀ ਹੋਏ ਹਨ। ਇਸ ਝਗੜੇ ’ਚ ਅਮਰੀਕ ਸਿੰਘ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ। ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹੈ। ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਫੋਨ ਨੇ ਘਰ ਵਿਛਾਏ ਸੱਥਰ, ਰਾਤੀਂ ਸੁੱਤਾ ਪਰ ਸਵੇਰੇ ਨਾ ਉੱਠਿਆ ਚਾਰ ਭੈਣਾਂ ਦਾ ਇਕਲੌਤਾ ਵੀਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News