ਸਕੇ ਭਰਾ ਨੇ ਪ੍ਰਾਪਰਟੀ ਵਿਵਾਦ ਦੇ ਚੱਲਦੇ ਭਰਾ ਨੂੰ ਅਗਵਾ ਕਰ ਕੀਤੀ ਕੁੱਟ-ਮਾਰ

Friday, Feb 19, 2021 - 01:28 AM (IST)

ਸਕੇ ਭਰਾ ਨੇ ਪ੍ਰਾਪਰਟੀ ਵਿਵਾਦ ਦੇ ਚੱਲਦੇ ਭਰਾ ਨੂੰ ਅਗਵਾ ਕਰ ਕੀਤੀ ਕੁੱਟ-ਮਾਰ

ਲੁਧਿਆਣਾ, (ਰਾਜ)- ਪ੍ਰਾਪਰਟੀ ਵਿਵਾਦ ਵਿਚ ਭਰਾ ਨੇ ਹੀ ਭਰਾ ਨੂੰ ਅਗਵਾ ਕਰਕੇ ਕੁੱਟ-ਮਾਰ ਕੀਤੀ। ਫਿਰ ਉਸ ਤੋਂ ਖਾਲੀ ਦਸਤਾਵੇਜ਼ਾਂ ’ਤੇ ਸਾਈਨ ਕਰਵਾ ਕੇ ਛੱਡ ਦਿੱਤਾ। ਇਸ ਮਾਮਲੇ ’ਚ ਮੁਲਜ਼ਮ ਦੀ ਪਤਨੀ, ਬੇਟੇ ਅਤੇ ਦੋਸਤਾਂ ਨੇ ਵੀ ਸਾਥ ਦਿੱਤਾ। ਫਿਲਹਾਲ, ਥਾਣਾ ਮਾਡਲ ਟਾਊਨ ਦੀ ਪੁਲਸ ਨੇ ਜਸਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਭਰਾ ਗੁਰਮਿੰਦਰਪਾਲ ਸਿੰਘ, ਭਰਜਾਈ ਸੰਦੀਪ ਕੌਰ, ਭਤੀਜੇ ਰਵਿੰਦਰਪਾਲ ਸਿੰਘ ਅਤੇ ਦੋਸਤ ਰਾਜੂ ਅਤੇ 3 ਅਛਪਛਾਤਿਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਮਿੰਦਰਪਾਲ ਸਿੰਘ ਉਸ ਦਾ ਸਕਾ ਭਰਾ ਹੈ, ਜਦਕਿ ਸੰਦੀਪ ਕੌਰ ਭਰਜਾਈ ਅਤੇ ਰਵਿੰਦਰਪਾਲ ਭਤੀਜਾ ਹੈ। ਉਪਰੋਕਤ ਮੁਲਜ਼ਮਾਂ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ ਪ੍ਰਾਪਰਟੀ ਵਿਵਾਦ ਦੇ ਕਾਰਨ ਉਸ ਨੂੰ ਇਨੋਵਾ ਕਾਰ ਵਿਚ ਅਗਵਾ ਕਰ ਲਿਆ। ਇਸ ਤੋਂ ਬਾਅਦ ਆਪਣੇ ਫਾਰਮ ਹਾਊਸ ਵਿਚ ਲਿਜਾ ਕੇ ਬੰਦੀ ਬਣਾਇਆ ਅਤੇ ਕੁੱਟ-ਮਾਰ ਕੀਤੀ। ਫਿਰ ਖਾਲੀ ਦਸਤਾਵੇਜ਼ਾਂ ’ਤੇ ਸਾਈਨ ਕਰਵਾਉਣ ਤੋਂ ਬਾਅਦ ਮਾਡਲ ਟਾਊਨ ਇਲਾਕੇ ’ਚ ਛੱਡ ਕੇ ਫਰਾਰ ਹੋ ਗਏ।
ਸਕੇ


 


author

Bharat Thapa

Content Editor

Related News