ਇਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਦਿਓਰ-ਭਰਜਾਈ ਦੀ ਕਰਤੂਤ ਸੁਣ ਨਹੀਂ ਹੋਵੇਗਾ ਯਕੀਨ

07/28/2020 6:29:19 PM

ਬੱਸੀ ਪਠਾਣਾ (ਰਾਜਕਮਲ) : ਬੀਤੀ 25 ਜੁਲਾਈ ਦੀ ਰਾਤ ਥਾਣਾ ਬਡਾਲੀ ਆਲਾ ਸਿੰਘ ਦੇ ਪਿੰਡ ਬਰਾਸ ਵਿਖੇ ਹੋਏ ਇਕ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਸ ਨੇ 48 ਘੰਟਿਆਂ 'ਚ ਸੁਲਝਾ ਲਈ ਹੈ। ਇਸ ਕਤਲ ਕਾਂਡ ਦੇ ਚਾਰ ਕਥਿਤ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਦਕਿ ਇਕ ਕਥਿਤ ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਇਨਸਾਨੀ ਰਿਸ਼ਤੇ ਇਕ ਵਾਰ ਫਿਰ ਤਾਰ-ਤਾਰ ਹੁੰਦੇ ਦਿਖਾਈ ਦਿੱਤੇ, ਜਿਸ ਵਿਚ ਸਕੇ ਭਰਾ ਨੇ ਆਪਣੀ ਭਰਜਾਈ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਜਨਮ ਦਿਨ ਤੋਂ ਇਕ ਦਿਨ ਪਹਿਲਾਂ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 25 ਜੁਲਾਈ ਦੀ ਰਾਤ ਨੂੰ ਪਿੰਡ ਬਰਾਸ ਵਿਖੇ ਇਕ 44 ਸਾਲਾ ਵਿਅਕਤੀ ਤਰਸੇਮ ਸਿੰਘ ਪੁੱਤਰ ਆਸਾ ਸਿੰਘ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਸੂਚਨਾ ਮਿਲਣ 'ਤੇ ਉਹ ਖੁਦ, ਐੱਸ.ਪੀ.(ਡੀ) ਹਰਪਾਲ ਸਿੰਘ, ਡੀ.ਐੱਸ.ਪੀ. ਬੱਸੀ ਪਠਾਣਾ ਸੁਖਮਿੰਦਰ ਸਿੰਘ ਚੌਹਾਨ, ਥਾਣਾ ਬਡਾਲੀ ਆਲਾ ਸਿੰਘ ਦੇ ਐੱਸ.ਐੱਚ.ਓ. ਨਵਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਸਨ, ਜਿਸ ਦੌਰਾਨ ਕੁਝ ਸੁਰਾਗ ਇਕੱਤਰ ਕਰਕੇ ਮ੍ਰਿਤਕ ਦੀ ਲਾਸ਼ ਨੂੰ ਫ਼ਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। 

ਇਹ ਵੀ ਪੜ੍ਹੋ : ਮਜੀਠਾ 'ਚ ਸਨਸਨੀਖੇਜ਼ ਵਾਰਦਾਤ, ਮੰਦਰ 'ਚ ਵੜ ਕੇ ਪਤਨੀ ਦੇ ਸਾਹਮਣੇ ਪੁਜਾਰੀ ਦਾ ਕਤਲ (ਤਸਵੀਰਾਂ) 

ਇਸ ਸਬੰਧੀ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੌਰਾਨ ਪੁਲਸ ਮ੍ਰਿਤਕ ਤਰਸੇਮ ਸਿੰਘ ਦੇ ਮੋਬਾਇਲ ਦੀ ਡਿਟੇਲ ਤੇ ਹੋਰ ਸਬੂਤ ਇਕੱਤਰ ਕਰਦੇ ਹੋਏ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ। ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਕਤਲ ਦਾ ਮਾਸਟਰ ਮਾਈਂਡ ਮ੍ਰਿਤਕ ਦਾ ਸਕਾ ਭਰਾ ਸੁਖਵਿੰਦਰ ਸਿੰਘ ਵਾਸੀ ਪਿੰਡ ਬਰਾਸ ਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਉਰਫ਼ ਭੋਲੀ ਹਨ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਯੋਜਨਾ ਤਹਿਤ ਇਸ ਕਤਲ ਕਾਂਡ ਵਿਚ 50 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਅਰਜੁਨ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਭਾਗੋ ਮਾਜਰਾ, ਅਜੈ ਪੁੱਤਰ ਬਬਲੂ ਵਾਸੀ ਬਰਾਸ ਤੇ ਰਿਸ਼ੀ ਵਾਸੀ ਚੰਡੀਗੜ੍ਹ ਨੂੰ ਆਪਣੇ ਨਾਲ ਮਿਲਾ ਲਿਆ ਅਤੇ 25 ਜੁਲਾਈ ਦੀ ਰਾਤ ਨੂੰ ਮ੍ਰਿਤਕ ਨੂੰ ਸ਼ਰਾਬ ਪੀਣ ਲਈ ਸੂਏ ਨੇੜੇ ਬੁਲਾ ਲਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 3 ਮਰੀਜ਼ਾਂ ਦੀ ਮੌਤ, 72 ਨਵੇਂ ਮਾਮਲੇ ਆਏ ਸਾਹਮਣੇ

ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰਨ ਉਪਰੰਤ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਵਗਦੇ ਸੂਏ ਵਿਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਬਡਾਲੀ ਆਲਾ ਸਿੰਘ ਪੁਲਸ ਨੇ ਕਥਿਤ ਮੁਲਜ਼ਮਾਂ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਅਰਜੁਨ ਕੁਮਾਰ ਤੇ ਅਜੈ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਰਿਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਗੜ੍ਹ ਬਣਿਆ ਜਲੰਧਰ, 62 ਹੋਰ ਰਿਪੋਰਟਾਂ ਆਈਆਂ ਪਾਜ਼ੇਟਿਵ, 1 ਦੀ ਮੌਤ 


Gurminder Singh

Content Editor

Related News