ਸਕੇ ਜੇਠ ’ਤੇ ਲਾਇਆ ਨਾਬਾਲਿਗ ਧੀ ਨਾ ਜਬਰ-ਜ਼ਿਨਾਹ ਦਾ ਦੋਸ਼

Tuesday, Oct 18, 2022 - 06:12 PM (IST)

ਸਕੇ ਜੇਠ ’ਤੇ ਲਾਇਆ ਨਾਬਾਲਿਗ ਧੀ ਨਾ ਜਬਰ-ਜ਼ਿਨਾਹ ਦਾ ਦੋਸ਼

ਮੋਗਾ (ਅਜ਼ਾਦ) : ਲੁਧਿਆਣਾ ਨਿਵਾਸੀ ਇਕ ਪ੍ਰਵਾਸੀ ਔਰਤ ਵਲੋਂ ਆਪਣੇ ਜੇਠ ’ਤੇ ਉਸ ਦੀ 9 ਸਾਲਾਂ ਨਾਬਾਲਗ ਬੇਟੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਤੋਂ ਇਲਾਵਾ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਸ ਨੇ ਕਥਿਤ ਦੋਸ਼ੀ ਗੁੱਡੂ ਨਿਵਾਸੀ ਮੋਗਾ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਉਸਦੀ 9 ਸਾਲਾ ਬੇਟੀ ਮੇਰੇ ਜੇਠ ਦੀ ਲੜਕੀ ਨਾਲ ਮੋਗਾ ਵਿਖੇ ਰਹਿਣ ਆਈ ਸੀ।

ਇਸ ਦੌਰਾਨ ਮੈਨੂੰ ਮੇਰੇ ਜੇਠ ਦੀ ਬੇਟੀ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਲੜਕੀ ਕੋਠੇ ਤੋਂ ਡਿੱਗ ਪਈ ਹੈ ਅਤੇ ਜ਼ਖਮੀ ਹੋ ਗਈ ਹੈ, ਜਿਸ ’ਤੇ ਮੈਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਇਲਾਜ ਕਰਵਾਇਆ। ਬਾਅਦ ਵਿਚ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਉਸ ਦੇ ਤਾਏ (ਮੇਰੇ ਜੇਠ) ਨੇ ਮੇਰੇ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ ਅਤੇ ਕੁੱਟਮਾਰ ਕੀਤੀ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


author

Gurminder Singh

Content Editor

Related News