ਹਵਸ ''ਚ ਅੰਨ੍ਹੇ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਲਾਇਆ ਦਾਗ! ਹੈਰਾਨ ਕਰੇਗਾ ਮਾਮਲਾ

Monday, Jul 22, 2024 - 03:24 PM (IST)

ਹਵਸ ''ਚ ਅੰਨ੍ਹੇ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਲਾਇਆ ਦਾਗ! ਹੈਰਾਨ ਕਰੇਗਾ ਮਾਮਲਾ

ਲੁਧਿਆਣਾ (ਰਾਜ)- ਡੇਹਲੋਂ ਦੀ ਰਹਿਣ ਵਾਲੀ ਇਕ ਔਰਤ ਨੂੰ ਇਕ ਵਿਅਕਤੀ ਨੇ ਆਪਣੀ ਮੂੰਹ ਬੋਲੀ ਭੈਣ ਬਣਾ ਲਿਆ, ਫਿਰ ਉਸ ’ਤੇ ਗਲਤ ਨਜ਼ਰ ਰੱਖਣ ਲੱਗਾ ਅਤੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਦਬਾਅ ਬਣਾਉਣ ਲੱਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਈ ਅਫ਼ਸਰਾਂ 'ਤੇ ਹੋ ਸਕਦੀ ਹੈ ED ਦੀ ਕਾਰਵਾਈ! ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੇ ਨਾਲ ਹੀ ਉਸ ਨੂੰ ਗਲਤ ਮੈਸੇਜ ਭੇਜ ਕੇ ਤੰਗ-ਪ੍ਰੇਸ਼ਾਨ ਕਰਨ ਲੱਗਾ। ਇਸ ਤੋਂ ਬਾਅਦ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਹਰਮਿੰਦਰ ਸਿੰਘ ਚੀਮਾ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹੋਟਲ 'ਚ ਮੁੰਬਈ ਦੇ ਕਾਰੋਬਾਰੀ ਨਾਲ ਹੋ ਗਿਆ ਕਾਂਡ! CCTV 'ਚ ਹੋਇਆ ਖ਼ੁਲਾਸਾ

ਪੀੜਤ ਔਰਤ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣਾ ਸੀ। ਇਸ ਲਈ ਉਸ ਨੇ ਹਰਵਿੰਦਰ ਸਿੰਘ ਨਾਲ ਇਸ ਬਾਰੇ ਗੱਲ ਕੀਤੀ, ਉਸ ਨੇ ਹਰਵਿੰਦਰ ਸਿੰਘ ਨੂੰ ਭਰਾ ਬਣਾਇਆ ਹੋਇਆ ਸੀ। ਹਰਵਿੰਦਰ ਸਿੰਘ ਦੀ ਮਦਦ ਨਾਲ ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਸੀ ਪਰ ਬਾਅਦ ’ਚ ਹਰਵਿੰਦਰ ਉਸ ’ਤੇ ਗਲਤ ਨਜ਼ਰ ਰੱਖਣ ਲੱਗਾ ਅਤੇ ਉਸ ਨੂੰ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਉਣ ਲੱਗਾ। ਮੁਲਜ਼ਮ ਨੇ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰੱਖਿਆ ਸੀ। ਉਸ ਦੇ ਵ੍ਹਟਸਐਪ ’ਤੇ ਗਲਤ ਮੈਸੇਜ ਭੇਜ ਕੇ ਮੁਲਜ਼ਮ ਉਸ ਨੂੰ ਧਮਕਾ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News