ਚਾਵਾਂ ਨਾਲ ਭੈਣ ਰੱਖੜੀ ਬੰਨ੍ਹਣ ਲਈ ਭਰਾ ਦਾ ਕਰ ਰਹੀ ਸੀ ਇੰਤਜ਼ਾਰ, ਜਦ ਪੁੱਜਾ ਇਸ ਹਾਲ ''ਚ ਤਾਂ ਦੇਖ ਰਹਿ ਗਈ ਹੈਰਾਨ

08/07/2017 7:06:20 PM

ਜਲੰਧਰ/ਫਗਵਾੜਾ(ਜਲੋਟਾ)— ਇਕ ਪਾਸੇ ਜਿੱਥੇ ਅੱਜ ਰੱਖੜੀ ਦੇ ਤਿਉਹਾਰ ਮੌਕੇ ਪੂਰੇ ਦੇਸ਼ ਭਰ 'ਚ ਭੈਣਾਂ, ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਰੱਖੜੀ ਬੰਨ੍ਹਣ ਲਈ ਭਰਾ ਦੀ ਤਾਂਘ 'ਚ ਬੈਠੀ ਭੈਣ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਭਰਾ ਨਾਲ ਵਾਪਰੇ ਇਕ ਭਿਆਨਕ ਹਾਦਸੇ ਨੇ ਉਸ ਦੀਆਂ ਖੁਸ਼ੀਆਂ ਹੀ ਖੋਹ ਲਈਆਂ। ਮਿਲੀ ਜਾਣਕਾਰੀ ਮੁਤਾਬਕ ਭੈਣ ਕੋਲੋਂ ਰੱਖੜੀ ਬਣਵਾਉਣ ਲਈ ਟ੍ਰੇਨ ਤੋਂ ਹਰਿਆਣਾ ਜਾ ਰਹੇ ਇਕ ਵਿਅਕਤੀ ਦੀ ਟਰੇਨ ਹੇਠਾਂ ਆ ਕੇ ਮੌਤ ਹੋ ਗਈ। ਜੀ. ਆਰ. ਪੀ. ਅਧਿਕਾਰੀ ਨੇ ਦੱਸਿਆ ਕਿ ਜਲੰਧਰ ਵਾਸੀ ਰਾਜਿੰਦਰ ਕੁਮਾਰ (45) ਜ਼ਿਲੇ ਦੇ ਸਥਾਨਕ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਟਰੇਨ ਤੋਂ ਹੇਠਾਂ ਡਿੱਗ ਕੇ ਉਸ ਦੀ ਲਪੇਟ 'ਚ ਆ ਗਿਆ। ਰਾਜਿੰਦਰ ਕੁਮਾਰ ਪਾਨੀਪਤ ਤੋਂ ਹਰਿਆਣਾ ਆਪਣੀ ਭੈਣ ਤੋਂ ਰੱਖੜੀ ਬਣਵਾਉਣ ਲਈ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਸਟੇਸ਼ਨ 'ਤੇ ਕੁਝ ਖਰੀਦਣ ਲਈ ਟਰੇਨ ਤੋਂ ਬਾਹਰ ਨਿਕਲਿਆ ਹੀ ਸੀ ਕਿ ਟਰੇਨ ਚੱਲਣ ਲੱਗ ਗਈ। ਇਸ ਤੋਂ ਬਾਅਦ ਟਰੇਨ ਫੜਨ ਦੀ ਕੋਸ਼ਿਸ਼ 'ਚ ਹੇਠਾਂ ਡਿੱਗ ਗਿਆ ਅਤੇ ਟਰੇਨ ਦੀ ਲਪੇਟ 'ਚ ਆ ਗਿਆ। ਜੀ. ਆਰ. ਪੀ. ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਦੇ ਦਿੱਤੀ ਗਈ ਹੈ।


Related News