ਰੱਖੜੀ ਵਾਲੇ ਦਿਨ ਭੈਣਾਂ ਤੋਂ ਤੰਗ ਆਏ ਭਰਾ ਨੇ ਕੀਤੀ ਖੁਦਕੁਸ਼ੀ

Saturday, Aug 17, 2019 - 11:50 AM (IST)

ਰੱਖੜੀ ਵਾਲੇ ਦਿਨ ਭੈਣਾਂ ਤੋਂ ਤੰਗ ਆਏ ਭਰਾ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਰਿਸ਼ੀ) : ਇੱਥੋਂ ਦੇ ਨਿਊ ਕੁੰਦਨਪੁਰੀ ਇਲਾਕੇ 'ਚ ਰੱਖੜੀ ਦੇ ਦਿਨ 2 ਭੈਣਾਂ ਤੋਂ ਤੰਗ ਆ ਕੇ ਇਕਲੌਤੇ ਭਰਾ ਨੇ ਘਰ 'ਚ ਫਾਹ ਲੈ ਖੁਦਕੁਸ਼ੀ ਕਰ ਲਈ। ਇਸ ਕੇਸ 'ਚ ਪੁਲਸ ਨੇ ਮ੍ਰਿਤਕ ਦੀ ਮਾਂ, ਭੈਣ, ਇਕ ਜੀਜੇ ਸਮੇਤ 6 ਵਿਅਕਤੀਆਂ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਕੋਲੋਂ 2 ਪੇਜਾਂ ਦਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਆਪਣੇ ਰਿਸ਼ਤੇਦਾਰਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਨ ਮਦਾਨ (45) ਵਜੋਂ ਹੋਈ ਹੈ।

ਪੁਲਸ ਨੂੰ ਦਿੱਤੇ ਬਿਆਨ 'ਚ ਪਤਨੀ ਨਿਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ 2 ਬੱਚੇ ਹਨ। ਪਤੀ ਹੰਭੜਾ ਰੋਡ 'ਤੇ ਇਕ ਫੈਕਟਰੀ 'ਚ ਅਕਾਊਂਟਸ ਦਾ ਕੰਮ ਕਰਦਾ ਸੀ। 15 ਅਗਸਤ ਨੂੰ ਰੱਖੜੀ ਹੋਣ ਕਾਰਨ ਸਵੇਰੇ ਬੱਚਿਆਂ ਨਾਲ 9 ਵਜੇ ਜਲੰਧਰ ਉਹ ਪੇਕੇ ਘਰ ਗਈ ਸੀ। ਦੇਰ ਸ਼ਾਮ ਜਦੋਂ ਵਾਪਸ ਆਈ ਤਾਂ ਪਤੀ ਦੀ ਲਾਸ਼ ਲਟਕ ਰਹੀ ਸੀ, ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗੈ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦਾ ਲਗਭਗ 8 ਸਾਲਾਂ ਤੋਂ ਆਪਣੀ ਮਾਂ ਦੇ ਨਾਲ ਅਦਾਲਤ 'ਚ ਕੇਸ ਚੱਲ ਰਿਹਾ ਸੀ, ਜੋ ਕੁਝ ਮਹੀਨੇ ਪਹਿਲਾਂ ਬੇਟਾ ਹਾਰ ਗਿਆ ਅਤੇ ਅਗਸਤ ਮਹੀਨੇ 'ਚ ਉਸ ਨੇ ਮਕਾਨ ਖਾਲੀ ਕਰਨਾ ਸੀ। ਸੁਸਾਈਡ ਨੋਟ 'ਚ ਉਸ ਨੇ ਆਪਣੀ ਮਾਂ ਸਰੋਜ, ਭੈਣਾਂ ਸੋਨੀਆ ਤੇ ਰੂਪਮ, ਜੀਜਾ ਅਜੇ ਆਹੂਜਾ, ਮੁਹੱਲੇ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਅਤੇ ਅਜੇ ਸ਼ਰਮਾ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।


author

Babita

Content Editor

Related News