ਭਰਾ ''ਤੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਭੈਣ ਨੇ ਮੈਡੀਕਲ ਸਮੇਂ ਬਦਲੇ ਬਿਆਨ

09/22/2019 11:14:23 AM

ਫਿਲੌਰ (ਭਾਖੜੀ) : ਪਿਛਲੇ 2 ਦਿਨਾਂ ਤੋਂ ਇਨਸਾਫ ਲਈ ਆਪਣੀ ਮਾਂ ਨਾਲ ਪੁਲਸ ਥਾਣੇ ਅਤੇ ਹਸਪਤਾਲ ਦੇ ਚੱਕਰ ਕੱਟ ਰਹੀ ਸੀ 19 ਸਾਲਾਂ ਪੀੜਤ ਲੜਕੀ ਨੇ ਬਿਆਨ ਬਦਲ ਲਏ ਹਨ। ਸੂਚਨਾ ਮੁਤਾਬਕ ਬੀਤੇ ਦਿਨ ਪੁਲਸ ਥਾਣੇ ਆਪਣੀ ਮਾਂ ਨਾਲ ਪੁੱਜੀ 19 ਸਾਲਾ ਲੜਕੀ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਦੋ ਭੈਣਾਂ ਹਨ ਅਤੇ ਉਸ ਦੇ 4 ਛੋਟੇ ਭਰਾ ਹਨ। ਪਰਿਵਾਰ 'ਚ ਉਹ ਸਭ ਤੋਂ ਵੱਡੀ ਹੈ। ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਪਰਿਵਾਰ ਚਲਾਉਣ ਲਈ ਮਾਂ ਮਿਹਨਤ ਮਜ਼ਦੂਰੀ ਕਰਦੀ ਹੈ। ਉਸ ਨੇ ਦੋਸ਼ ਲਾਇਆ ਕਿ 8ਵੀਂ ਕਲਾਸ 'ਚ ਪੜ੍ਹਨ ਵਾਲਾ ਉਸ ਦਾ ਛੋਟਾ ਭਰਾ ਜਦੋਂ ਵੀ ਸਕੂਲ ਤੋਂ ਘਰ ਮੁੜਦਾ ਹੈ ਤਾਂ ਉਸ ਨੂੰ ਇਕੱਲਾ ਦੇਖ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਹੈ ਅਤੇ ਇਕ ਵਾਰ ਉਹ ਜਬਰਨ ਸਬੰਧ ਬਣਾਉਣ 'ਚ ਵੀ ਕਾਮਯਾਬ ਹੋ ਚੁੱਕਾ ਹੈ। 

ਆਪਣੇ ਹੀ ਭਰਾ ਦੀਆਂ ਇਨ੍ਹਾਂ ਗਲਤ ਹਰਕਤਾਂ ਕਾਰਣ ਉਹ ਸਦਮੇ 'ਚ ਆ ਗਈ ਅਤੇ ਉਸ ਨੇ ਆਪਣੇ ਛੋਟੇ ਭਰਾ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਉਸ ਨੇ ਪਹਿਲਾਂ ਪੂਰੀ ਘਟਨਾ ਆਪਣੀ ਮਾਂ ਨੂੰ ਦੱਸੀ ਅਤੇ ਨਿਆਂ ਲੈਣ ਲਈ ਉਹ ਪੁਲਸ ਥਾਣੇ ਆਈ। ਪੁਲਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਲੈ ਕੇ ਜਬਰ-ਜ਼ਨਾਹ ਦੀ ਪੁਸ਼ਟੀ ਲਈ ਉਸ ਦਾ ਮੈਡੀਕਲ ਕਰਵਾਉਣ ਲਈ ਬੀਤੇ ਦਿਨ ਉਸ ਨੂੰ ਸਥਾਨਕ ਸਿਵਲ ਹਸਪਤਾਲ 'ਚ ਭੇਜਿਆ। ਹਸਪਤਾਲ 'ਚ ਪੀੜਤ ਲੜਕੀ ਨੇ ਪੂਰੀ ਘਟਨਾ ਦੀ ਜਾਣਕਾਰੀ ਮੈਡੀਕਲ ਕਰਨ ਵਾਲੀ ਔਰਤ ਡਾਕਟਰ ਨੂੰ ਦਿੱਤੀ ਪਰ ਜਦੋਂ ਡਾਕਟਰ ਉਸ ਦਾ ਮੈਡੀਕਲ ਕਰਨ ਲਈ ਉਸ ਨੂੰ ਅੰਦਰ ਲਿਜਾਣ ਲੱਗਾ ਤਾਂ ਪੀੜਤ ਲੜਕੀ ਦਾ ਹੱਥ ਉਸ ਦੀ ਮਾਂ ਨੇ ਫੜ ਲਿਆ। ਮਾਂ-ਬੇਟੀ ਦੋਵੇਂ ਆਪਸ 'ਚ ਗੱਲਾਂ ਕਰਨ ਲੱਗ ਪਈਆਂ ਜਿਵੇਂ ਡਾਕਟਰ ਨੇ ਉਸ ਨੂੰ ਵਾਪਸ ਲੈਣ ਲਈ ਆਏ ਤਾਂ ਉਹ ਦੋਵੇਂ ਉੱਥੋਂ ਗਾਇਬ ਹੋ ਗਈਆਂ, ਜਿਨ੍ਹਾਂ ਨੂੰ ਡਾਕਟਰਾਂ ਨੇ ਕਾਫੀ ਲੱਭਿਆ ਪਰ ਉਹ ਨਹੀਂ ਮਿਲੀਆਂ।

ਬੀਤੇ ਦਿਨੀਂ ਪੀੜਤ ਲੜਕੀ ਸਵੇਰ ਸਾਢੇ 10 ਵਜੇ ਆਪਣਾ ਮੈਡੀਕਲ ਕਰਵਾਉਣ ਲਈ ਇਕ ਵਾਰ ਫਿਰ ਸਿਵਲ ਹਸਪਤਾਲ ਪੁੱਜੀ। ਲੜਕੀ ਦੇ ਆਉਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਵੇਂ ਹੀ ਫਿਰ ਡਾਕਟਰ ਉਸ ਨੂੰ ਮੈਡੀਕਲ ਜਾਂਚ ਲਈ ਅੰਦਰ ਲਿਜਾਣ ਲੱਗੇ ਤਾਂ ਬਾਹਰ ਖੜ੍ਹੀ ਉਸ ਦੀ ਮਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ। ਡਾਕਟਰਾਂ ਨੇ ਉਸ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜੋ ਬਿਲਕੁਲ ਸਹੀ ਪਾਇਆ। ਬਾਅਦ 'ਚ ਜਿਵੇਂ ਹੀ ਔਰਤ ਡਾਕਟਰ ਪੀੜਤ ਲੜਕੀ ਦਾ ਮੈਡੀਕਲ ਕਰਨ ਲੱਗੇ ਤਾਂ ਲੜਕੀ ਨੇ ਸਾਫ ਮਨ੍ਹਾ ਕਰ ਦਿੱਤਾ ਕਿ ਉਹ ਆਪਣਾ ਮੈਡੀਕਲ ਨਹੀਂ ਕਰਵਾਉਣਾ ਚਾਹੁੰਦੀ। ਲੜਕੀ ਨੇ ਹਸਪਤਾਲ ਦੇ ਅੰਦਰੋਂ ਹੀ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ਉਹ ਆਪਣੇ ਭਰਾ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ ਅਤੇ ਆਪਣੀ ਸ਼ਿਕਾਇਤ ਵਾਪਸ ਲੈਣਾ ਚਾਹੁੰਦੀ ਹੈ। ਪੱਤਰਕਾਰਾਂ ਦੇ ਪੁੱਛਣ 'ਤੇ ਪੀੜਤ ਲੜਕੀ ਨੇ ਕੇਵਲ ਇੰਨਾ ਹੀ ਕਿਹਾ ਕਿ ਉਹ ਆਪਣੇ ਛੋਟੇ ਭਰਾ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ।


Gurminder Singh

Content Editor

Related News