ਘਰੇਲੂ ਝਗੜੇ ਕਾਰਨ ਭਰਾ ਹੱਥੋਂ ਗਈ ਭਰਾ ਦੀ ਜਾਨ
Monday, Jul 23, 2018 - 08:15 AM (IST)

ਮੋਗਾ (ਵਿਪਨ) : ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਸੰਤੂ ਵਾਲਾ ਵਿਖੇ ਪਰਿਵਾਰਕ ਝਗੜੇ ਕਾਰਨ ਭਰਾ ਵਲੋਂ ਭਰਾ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸੰਤੂ ਵਾਲਾ ਦੇ ਗੁਰਜੀਤ ਸਿੰਘ ਦਾ ਆਪਣੇ ਵੱਡੇ ਭਰਾ ਅਰਾਜ ਸਿੰਘ ਨਾਲ ਪਰਿਵਾਰਕ ਝਗੜਾ ਸੀ ਜਿਸ ਦੇ ਚੱਲਦੇ ਐਤਵਾਰ ਨੂੰ ਅਰਾਜ ਨੇ ਗੁਰਜੀਤ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।
ਹਮਲੇ ਵਿਚ ਗੰਭੀਰ ਜ਼ਖਮੀ ਹੋਏ ਗੁਰਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਵਲੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸਮਾਲਸਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।