ਦਰਗਾਹ ’ਤੇ ਸੇਵਾ ਕਰਨ ਵਾਲੇ ਦੀ ਚਮਕੀ ਕਿਸਮਤ, ਰਾਤੋਂ-ਰਾਤ ਬਣ ਗਏ ਕਰੋੜ ਪਤੀ

Wednesday, Jan 24, 2024 - 04:54 PM (IST)

ਦਰਗਾਹ ’ਤੇ ਸੇਵਾ ਕਰਨ ਵਾਲੇ ਦੀ ਚਮਕੀ ਕਿਸਮਤ, ਰਾਤੋਂ-ਰਾਤ ਬਣ ਗਏ ਕਰੋੜ ਪਤੀ

ਸਮਾਣਾ (ਦਰਦ) : ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਫਾੜ ਕੇ ਦਿੰਦਾ ਹੈ। ਅਜਿਹਾ ਹੀ ਹੋਇਆ ਹੈ ਸਮਾਣਾ ਨੇੜਲੇ ਪਿੰਡ ਗਾਜੀਸਲਾਰ ਦੇ ਬਿੰਦਰ ਰਾਮ ਤੇ ਚੰਨਾ ਰਾਮ ਨਾਲ। ਦਰਅਸਲ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਲੋਹੜੀ ਬੰਪਰ ਦੇ ਕੱਢੇ ਡਰਾਅ ਦੀ ਲਾਟਰੀ ਸਮਾਣਾ ਨੇੜਲੇ ਪਿੰਡ ਗਾਜੀਸਲਾਰ ਦੇ ਮਜ਼ਦੂਰ ਬਿੰਦਰ ਰਾਮ ਤੇ ਚੰਨਾ ਰਾਮ ਦੀ ਨਿਕਲੀ ਹੈ, ਜਿਨ੍ਹਾਂ ਨੇ ਘਰ ਵਿਚ ਹੀ ਮੂੰਹ ਮਿੱਠਾ ਕਰਾ ਕੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਬਿੰਦਰ ਰਾਮ ਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਲਾਟਰੀ ਤਿਉਹਾਰ ਮੌਕੇ ਪਾਉਂਦੇ ਆ ਰਹੇ ਹਨ। ਉਨ੍ਹਾਂ ਦੀ ਇਹ ਕਾਮਨਾ ਪਿੰਡ ’ਚ ਸਥਿਤ ਬਾਬਾ ਪੀਰ ਨੇ ਪਿਛਲੇ ਦਿਨੀਂ ਪੂਰੀ ਕੀਤੀ ਹੈ। ਦਰਗਾਹ ’ਤੇ ਉਹ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਵਾਪਰੇ ਹਾਦਸੇ ਦੌਰਾਨ ਗਰੀਬ ਪਰਿਵਾਰਾਂ ਦੇ ਤਿੰਨ ਨੌਜਵਾਨਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਟਿਕਟ ਸਮਾਣਾ ਦੇ ਇਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ, ਉਹ ਇਸ ਰਕਮ ਨਾਲ ਸਰਦਾ ਅਨੁਸਾਰ ਬਾਬੇ ਪੀਰ ਦੀ ਸੇਵਾ ਕਰਨਗੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ। ਇਸ ਸਬੰਧੀ ਲਾਟਰੀ ਸਟਾਲ ਦੇ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਉਨ੍ਹਾਂ ਤੋਂ ਇਹ ਟਿਕਟ ਨੰਬਰ 66 5244 ਬਿੰਦਰ ਰਾਮ ਤੇ ਚੰਨਾ ਰਾਮ ਨੇ ਖਰੀਦੀ ਸੀ ਜਿਨ੍ਹਾਂ ਨੂੰ ਪਿਛਲੇ ਦਿਨੀ ਬੰਪਰ ਡਰਾਅ ਕੱਢਣ ਦੌਰਾਨ ਇਹ ਇਨਾਮ ਨਿਕਲਿਆ ਹੈ, ਉਨ੍ਹਾਂ ਇਹ ਵੀ ਦੱਸਿਆ ਕਿ 2005 ਵਿਚ ਵੀ ਉਨ੍ਹਾਂ ਤੋਂ ਖਰੀਦੀ ਟਿਕਟ ਦਾ ਇਨਾਮ ਸਮਾਣਾ ਦੇ ਇਕ ਵਿਅਕਤੀ ਨੂੰ ਨਿਕਲਿਆ ਸੀ।

ਇਹ ਵੀ ਪੜ੍ਹੋ : ਮੋਗਾ ’ਚ ਟ੍ਰੇਨ ਹੇਠਾਂ ਆ ਕੇ ਦਮ ਤੋੜਨ ਵਾਲੇ ਮਾਂ-ਪੁੱਤ ਦੇ ਮਾਮਲੇ ’ਚ ਵੱਡਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News