ਜਲੰਧਰ ਕੈਂਟ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਇਹ ਲੋਕ, ਬ੍ਰਿਗੇਡੀਅਰ ਨੇ 4 ਵਜੇ ਤੱਕ ਦਾ...
Monday, Apr 28, 2025 - 02:21 PM (IST)

ਜਲੰਧਰ (ਦੁੱਗਲ)- ਜਲੰਧਰ ਛਾਉਣੀ ਵਿਚ ਨਾਜਾਇਜ਼ ਰਹੇ ਰਹੇ ਬੰਗਾਲ ਤੋਂ ਆਏ ਲੋਕਾਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਇਥੇ ਕੈਂਟੋਨਮੈਂਟ ਬੋਰਡ ਪ੍ਰਧਾਨ ਅਤੇ ਬ੍ਰਿਗੇਡੀਅਰ ਸੁਨੀਲ ਸੋਲ ਨੇ ਮੌਕੇ 'ਤੇ ਪਹੁੰਚ ਕੇ ਖ਼ੁਦ ਕਾਰਵਾਈ ਕੀਤੀ। ਇਸ ਮੌਕੇ 'ਤੇ ਫ਼ੌਜ ਪੁਲਸ, ਪੰਜਾਬ ਪੁਲਸ ਅਤੇ ਕੈਂਟ ਬੋਰਡ ਦੇ ਕਰਮਚਾਰੀ ਵੀ ਮੌਜੂਦ ਸਨ।
ਤੁਹਾਨੂੰ ਦੱਸ ਦੇਈਏ ਕਿ ਇਹ ਲੋਕ ਬਿਨਾਂ ਪੁਲਸ ਵੈਰੀਕੇਸ਼ਨ ਦੇ ਇਥੇ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਬ੍ਰਿਗੇਡੀਅਰ ਸੁਨੀਲ ਸੋਲ ਨੇ ਸਾਰਿਆਂ ਨੂੰ ਸ਼ਾਮ 4:30 ਵਜੇ ਤੱਕ ਇਹ ਜਗ੍ਹਾ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: 28 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਕਾਰਨਾਮਾ ਵੇਖ ਟੱਬਰ ਦੇ ਉੱਡੇ ਹੋਸ਼