ਸ਼ਰਮਨਾਕ: ਇੱਟ ਭੱਠੇ ਦੇ ਠੇਕੇਦਾਰਾਂ ਦੀ ਕੁੱਟਮਾਰ ਨਾਲ 9 ਸਾਲ ਦੇ ਮਾਸੂਮ ਦੀ ਮੌਤ

Friday, May 07, 2021 - 11:38 AM (IST)

ਸ਼ਰਮਨਾਕ: ਇੱਟ ਭੱਠੇ ਦੇ ਠੇਕੇਦਾਰਾਂ ਦੀ ਕੁੱਟਮਾਰ ਨਾਲ 9 ਸਾਲ ਦੇ ਮਾਸੂਮ ਦੀ ਮੌਤ

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਕਸਬਾ ਠੀਕਰੀਵਾਲ ਦੇ ਕੋਲ ਇਕ ਇੱਟ ਭੱਠਾ ਠੇਕੇਦਾਰ ਨੇ ਘੱਟ ਕੰਮ ਕਰਨ ’ਤੇ ਤਸੀਹੇ ਅਤੇ ਕੁੱਟਮਾਰ ਕਰਕੇ ਇਕ ਬੱਚੇ ਨੂੰ ਕਮਰੇ ’ਚ ਬੰਦ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਬੱਚੇ ਦੇ ਮਾਂ-ਬਾਪ ਅਤੇ ਭਰਾ ਨੂੰ ਵੀ ਠੇਕੇਦਾਰ ਦੀ ਕੈਦ ਤੋਂ ਮੁਕਤ ਕਰਵਾਇਆ।

ਪੜ੍ਹੋ ਇਹ ਵੀ ਖਬਰ ਸ਼ਰਾਬ ਦੇ ਨਸ਼ੇ ’ਚ ਟੱਲੀ ASI ਨੇ ਸੜਕ ’ਤੇ ਲਾਇਆ ‘ਮੇਲਾ’, ਗਾਲ੍ਹਾਂ ਕੱਢਦੇ ਦੀ ਵੀਡੀਓ ਹੋਈ ਵਾਇਰਲ

ਸਰਹੱਦ ਪਾਰ ਸੂਤਰਾਂ ਅਨੁਸਾਰ ਮ੍ਰਿਤਕ ਰਿਜਵਾਨ (9) ਪੁੱਤਰ ਰਮਜਾਨ ਜੰਗ ਰੋਡ ਠੀਕਰੀਵਾਲ ’ਤੇ ਚੌਧਰੀ ਗੁਲਾਮ ਸਰਵਰ ਗੁੱਜ਼ਰ ਦੇ ਇੱਟ ਭੱਠੇ ’ਤੇ ਆਪਣੇ ਮਾਂ-ਬਾਪ ਨਾਲ ਹੀ ਮਜ਼ਦੂਰੀ ਕਰਦਾ ਸੀ। ਚੌਧਰੀ ਗੁਲਾਮ ਦੇ ਇਸ ਭੱਠੇ ’ਤੇ ਮਜ਼ਦੂਰੀ ਦਾ ਸਾਰਾ ਕੰਮ ਇਕ ਠੇਕੇਦਾਰ ਸੁਲਤਾਨ ਨੂੰ ਸੌਂਪ ਰੱਖਿਆ ਸੀ ਪਰ ਉਥੇ ਮ੍ਰਿਤਕ ਰਿਜਵਾਨ ਨੇ ਨਿਰਧਾਰਤ ਕੰਮ ਪੂਰਾ ਨਾ ਕੀਤਾ, ਜਿਸ ’ਤੇ ਠੇਕੇਦਾਰ ਨੇ ਬੱਚੇ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਬੱਕਰੀਆਂ ਵਾਲੇ ਕਮਰੇ ’ਚ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਬੱਚੇ ਦੇ ਮਾਤਾ-ਪਿਤਾ ਅਤੇ ਭਰਾ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਵੀ ਇਕ ਅਲੱਗ ਕਮਰੇ ’ਚ ਬੰਦ ਕਰ ਦਿੱਤਾ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਦੇ ਕੁਝ ਸਮੇਂ ਬਾਅਦ ਰਿਜਵਾਨ ਦੀ ਕਮਰੇ ’ਚ ਹੀ ਮੌਤ ਹੋ ਗਈ। ਇਸ ਦੌਰਾਨ ਉਸ ਨੇ ਰਿਜਵਾਨ ਦੀ ਲਾਸ਼ ਨੂੰ ਚੁੱਪਚਾਪ ਕਬਰਿਸਤਾਨ ’ਚ ਦਬਾ ਦਿੱਤਾ। ਇਸ ਘਟਨਾ ਦੇ ਸਬੰਧ ’ਚ ਜਦੋਂ ਕਿਸੇ ਨੇ ਪੁਲਸ ਨੂੰ ਗੁਪਤ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਪਹਿਲੇ ਰਿਜਵਾਨ ਦੇ ਪਰਿਵਾਰ ਨੂੰ ਕੈਦ ਤੋਂ ਆਜ਼ਾਦ ਕਰਵਾਇਆ ਅਤੇ ਫਿਰ ਪੁੱਛਗਿੱਛ ਕਰਨ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਕਬਰ ’ਚੋਂ ਬਾਹਰ ਕਢਵਾ ਲਿਆ। ਪੁਲਸ ਨੇ ਠੇਕੇਦਾਰ ਸੁਲਤਾਨ ਸਮੇਤ ਉਸ ਦੀ ਪਤਨੀ ਸਹਿਨਾਜ਼ ਬੀਬੀ ਅਤੇ 2 ਕੁੜੀਆਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ


author

rajwinder kaur

Content Editor

Related News