ਰਿਸ਼ਵਤ ਲੈਂਦਾ ਬੀ. ਡੀ. ਓ. ਗ੍ਰਿਫਤਾਰ

Friday, Sep 08, 2017 - 07:13 PM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵਿਜੀਲੈਂਸ ਵਿਭਾਗ ਦੀ ਟੀਮ ਨੇ ਬੀ. ਡੀ. ਓ. ਬੰਗਾ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਸਤਪਾਲ ਨੇ ਦੱਸਿਆ ਕਿ ਬੀ. ਡੀ. ਓ. ਦਫਤਰ ਬੰਗਾ ਵਿਖੇ ਕੰਮ ਕਰਨ ਵਾਲੇ ਪੰਚਾਇਤ ਸਕੱਤਰ ਨੇ ਵਿਭਾਗ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਬੀ. ਡੀ. ਓ. ਬੰਗਾ ਰਮੇਸ਼ ਕੁਮਾਰ ਉਸ ਦੇ ਯੂ. ਜੀ. ਸੀ. 'ਤੇ ਹਸਤਾਖਰ ਕਰਨ 'ਚ ਆਨਾਕਾਨੀ ਕਰ ਰਿਹਾ ਹੈ ਤੇ ਇਸ ਕੰਮ ਲਈ 40 ਹਜ਼ਾਰ ਰੁਪਏ ਮੰਗ ਰਿਹਾ ਹੈ। ਅੱਜ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਸਰਕਾਰੀ ਗਵਾਹਾਂ ਭੂਮੀ ਮੰਡਲ ਅਧਿਕਾਰੀ ਕ੍ਰਿਸ਼ਨ ਕੁਮਾਰ, ਵਾਟਰ ਸਪਲਾਈ ਵਿਭਾਗ ਦੇ ਐੱਸ. ਡੀ. ਓ. ਗੌਰਵ ਸ਼ਰਮਾ ਤੇ ਸ਼ੈਡੋ ਗਵਾਹ ਰਾਜਕੁਮਾਰ ਦੀ ਹਾਜ਼ਰੀ ਵਿਚ ਬੀ. ਡੀ. ਓ. ਰਮੇਸ਼ ਕੁਮਾਰ ਨੂੰ 40 ਹਜ਼ਾਰ ਰੁਪਏ (2 ਹਜ਼ਾਰ ਦੇ 20 ਨੋਟਾਂ) ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਐੱਸ. ਆਈ. ਮਨਜੀਤ ਸਿੰਘ, ਏ. ਐੱਸ. ਆਈ. ਗੁਰਪਾਲ ਸਿੰਘ, ਗੁਰਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।


Related News