ਅਸਲਾ ਲਾਇਸੈਂਸ ਲਈ ਹੋਣ ਵਾਲੇ ਡੋਪ ਟੈਸਟਾਂ ਨੂੰ ਲੱਗੀ ਬਰੇਕ

Friday, Mar 30, 2018 - 07:33 AM (IST)

ਅਸਲਾ ਲਾਇਸੈਂਸ ਲਈ ਹੋਣ ਵਾਲੇ ਡੋਪ ਟੈਸਟਾਂ ਨੂੰ ਲੱਗੀ ਬਰੇਕ

ਤਰਨਤਾਰਨ,   (ਰਮਨ)-  ਪਿਛਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮ, ਜਿਸ ਵਿਚ ਮਰਦ ਅਤੇ ਔਰਤ ਨੂੰ ਅਸਲੇ ਸਬੰਧੀ ਲਾਇਸੈਂਸ ਲੈਣ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਜਾਰੀ ਡੋਪ ਟੈਸਟ ਦੀ ਰਿਪੋਰਟ ਨਾਲ ਨੱਥੀ ਕਰਨੀ ਲਾਜ਼ਮੀ ਕਰ ਦਿੱਤੀ ਗਈ ਸੀ, ਇਸ ਸਬੰਧੀ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਕੀਤੇ ਜਾਣ ਵਾਲੇ ਡੋਪ ਟੈਸਟ ਨੂੰ ਪਿਛਲੇ ਦੋ ਦਿਨਾਂ ਤੋਂ ਬਰੇਕ ਲਾ ਦਿੱਤੀ ਗਈ ਹੈ, ਜਿਸ ਦਾ ਮੁੱਖ ਕਾਰਨ ਨੋਟੀਫਿਕੇਸ਼ਨ ਦੀ ਕਾਪੀ ਪ੍ਰਾਪਤ ਨਾ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਕੁਝ ਅਸਲੇ ਦਾ ਲਾਇਸੈਂਸ ਲੈਣ ਵਾਲਿਆਂ 'ਚ ਪ੍ਰੇਸ਼ਾਨੀ ਦਿਖਾਈ ਦੇ ਰਹੀ ਹੈ।


Related News