ਨਾਰਥ ਇੰਡੀਆ ਦਾ ਪਹਿਲਾ ਸਕਿਨ ਬੈਂਕ ਸ਼ੁਰੂ : ਪੀ. ਜੀ. ਆਈ. ’ਚ ਬ੍ਰੇਨ ਡੈੱਡ ਦੀ ਵੀ ਡੋਨੇਟ ਹੋ ਸਕੇਗੀ ਸਕਿਨ
Friday, Dec 08, 2023 - 05:10 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ ਹੁਣ ਸਕਿਨ ਡੋਨੇਸ਼ਨ ਵੀ ਹੋ ਸਕੇਗੀ। ਪੀ. ਜੀ. ਆਈ. ’ਚ ਸਕਿਨ ਬੈਂਕ ਦੀ ਸ਼ੁਰੂਆਤ ਹੋ ਗਈ ਹੈ। ਨਾਰਥ ਰੀਜ਼ਨ ’ਚ ਇਹ ਪਹਿਲਾ ਅਜਿਹਾ ਮੈਡੀਕਲ ਸੰਸਥਾਨ ਬਣ ਗਿਆ ਹੈ, ਜਿਥੇ ਬ੍ਰੇਨ ਡੈੱਡ ਜਾਂ ਡੈੱਡ ਬਾਡੀ ਤੋਂ ਸਕਿਨ ਨੂੰ ਲਿਆ ਜਾ ਸਕੇਗਾ। ਪਲਾਸਟਿਕ ਸਰਜਰੀ ਵਿਭਾਗ ਦੇ ਹੈੱਡ ਡਾ. ਅਤੁਲ ਪਰਾਸ਼ਰ ਦੀ ਮੰਨੀਏ ਤਾਂ ਬੈਂਕ ਨੂੰ ਦੋ ਫੇਜ਼ ’ਚ ਖੋਲ੍ਹਣ ਦੀ ਤਿਆਰੀ ਹੈ। ਫਿਲਹਾਲ ਬੈਂਕ ਖੁੱਲ੍ਹ ਗਿਆ ਹੈ ਪਰ ਅਜੇ ਹਾਰਵੈਸਟਿੰਗ (ਸਕਿਨ ਨੂੰ ਕੱਢਣ ਦਾ ਕੰਮ) ਸ਼ੁਰੂ ਨਹੀਂ ਹੋਈ ਹੈ। ਪੀ. ਜੀ. ਆਈ. ’ਚ ਬ੍ਰੇਨ ਡੈੱਡ ਮਰੀਜ਼ਾਂ ਨੂੰ ਡੋਨੇਸ਼ਨ ਦੀ ਅਪੀਲ ਹੋਵੇਗੀ। ਨਾਲ ਹੀ ਅਗਲੇ ਕੁੱਝ ਮਹੀਨਿਆਂ ’ਚ ਹੁਣ ਕਮਿਊਨਿਟੀ ਲੇਵਲ ’ਤੇ ਕਈ ਐੱਨ. ਜੀ. ਓ. ਦੇ ਨਾਲ ਮਿਲ ਕੇ ਅਵੇਅਰਨੈੱਸ ਪ੍ਰੋਗਰਾਮ ਸ਼ੁਰੂ ਕਰਾਂਗੇ। ਅਜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਕਿਨ ਵੀ ਡੋਨੇਟ ਹੋ ਸਕਦੀ ਹੈ। ਦੇਸ਼ ’ਚ ਮਹਾਰਾਸ਼ਟਰ ਇਕਲੌਤਾ ਅਜਿਹਾ ਸੂਬਾ ਹੈ, ਜਿਥੇ ਦੇਸ਼ ਭਰ ਤੋਂ 20 ਫੀਸਦੀ ਲੋਕ ਇਸ ਦੇ ਬਾਰੇ ’ਚ ਜਾਣਦੇ ਹਨ। ਯੋਜਨਾ ਹੈ ਕਿ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਚੰਗੀ ਖ਼ਬਰ, ਇਹ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ
ਹਰ ਸਾਲ ਆਉਂਦੇ ਹਨ 500 ਬਰਨ ਮਰੀਜ਼
ਡਾਕਟਰਾਂ ਅਨੁਸਾਰ 40 ਫੀਸਦੀ ਤੋਂ ਜ਼ਿਆਦਾ ਸੜਨ ’ਤੇ ਹੀ ਮਰੀਜ਼ ਨੂੰ ਕਿਸੇ ਹੋਰ ਤੋਂ ਚਮੜੀ ਲੈਣੀ ਪੈਂਦੀ ਹੈ। ਇਕ ਵਾਰ ਚਮੜੀ ਦੀ ਗ੍ਰਾਫਟ ਹੋਣ ’ਤੇ 2 ਤੋਂ 3 ਹਫ਼ਤਿਆਂ ’ਚ ਮਰੀਜ਼ ਦੇ ਖੁਦ ਦੇ ਜ਼ਖਮ ਠੀਕ ਹੋਣ ਲੱਗਦੇ ਹਨ। ਰਿਕਵਰੀ ਨੂੰ ਦੇਖਿਆ ਜਾਂਦਾ ਹੈ, ਜੇ ਲੱਗਦਾ ਹੈ ਕਿ ਮਰੀਜ਼ ਨੂੰ ਚਮੜੀ ਦੀ ਗ੍ਰਾਫਟਿੰਗ ਦੀ ਜ਼ਰੂਰਤ ਹੈ ਤਾਂ ਮੁੜ ਗ੍ਰਾਫਟਿੰਗ ਕੀਤੀ ਜਾਂਦੀ ਹੈ।
ਚਮੜੀ ਲਾਉਣ ਦਾ ਮਤਲਬ ਇਹ ਨਹੀਂ ਹੈ ਕਿ ਮਰੀਜ਼ ਨੂੰ ਸਥਾਈ ਤੌਰ ’ਤੇ ਚਮੜੀ ਲਗਾ ਦੇਣੀ ਹੈ। ਇਹ ਇਕ ਆਰਜ਼ੀ ਪ੍ਰਕਿਰਿਆ ਹੈ, ਤਾਂ ਕਿ ਉਸ ਦੇ ਜ਼ਖ਼ਮ ਜਲਦੀ ਠੀਕ ਹੋਣ ਤੇ ਖੁਦ ਦੀ ਸਕਿਨ ਆਉਣ ਤੱਕ ਇਸ ਨੂੰ ਸਪੋਰਟ ਮਿਲੇ। ਪੀ. ਜੀ. ਆਈ. ’ਚ ਹਰ ਸਾਲ 500 ਬਰਨ ਮਰੀਜ਼ ਰਜਿਸਟਰਡ ਕੀਤੇ ਜਾਂਦੇ ਹਨ। ਚਮੜੀ ਲੈਣ ਤੋਂ ਬਾਅਦ, ਉਸ ਦੀ ਸਕ੍ਰੀਨਿੰਗ ਕਰ ਕੇ ਉਸਨੂੰ ਜਾਂਚਿਆ ਜਾਵੇਗਾ। 5 ਸਾਲ ਤੱਕ ਲੋਅ ਟੈਂਪ੍ਰੇਚਰ ’ਚ ਚਮੜੀ ਨੂੰ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਿਹਤ ਖੇਤਰ 'ਚ ਇੱਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ
ਅਸਥਾਈ ਸਟੋਰੇਜ ਕਰਦੇ ਸੀ ਹੁਣ ਤੱਕ
ਡਾ. ਅਤੁਲ ਪਰਾਸ਼ਰ ਨੇ ਦੱਸਿਆ ਕਿ ਹੁਣ ਤੱਕ ਅਸੀਂ ਪੀ. ਜੀ. ਆਈ. ’ਚ ਚਮੜੀ ਨੂੰ ਸਟੋਰ ਕਰਨ ਲਈ ਅਸਥਾਈ ਸਟੋਰੇਜ ਦੀ ਵਰਤੋਂ ਕਰਦੇ ਸੀ। ਨਾਲ ਹੀ ਹਾਲੇ ਸੜਨ ਦੇ ਕੇਸ ਵਿਚ ਮਰੀਜ਼ ਦੇ ਸਰੀਰ ਦੇ ਕਿਸੇ ਵੀ ਹਿੱਸੇ ਦੀ ਚਮੜੀ ਲੈ ਕੇ ਉਸ ਨੂੰ ਸੜੇ ਹੋਏ ਹਿੱਸੇ ’ਤੇ ਲਗਾ ਦਿੰਦੇ ਹਾਂ ਪਰ ਬੈਂਕ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਹੁਕਮ ਜਾਰੀ, ਰੈਸਟੋਰੈਂਟ, ਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8