ਕੈਪਟਨ ਦੇ ਸ਼ਹਿਰ ''ਚ ਰਾਤ ਨੂੰ ਬਾਹਰ ਜਾਣੋਂ ਡਰਦੀਆਂ ਔਰਤਾਂ, ਦੇਖੋ ਕਿਉਂ

Thursday, Dec 06, 2018 - 01:26 PM (IST)

ਕੈਪਟਨ ਦੇ ਸ਼ਹਿਰ ''ਚ ਰਾਤ ਨੂੰ ਬਾਹਰ ਜਾਣੋਂ ਡਰਦੀਆਂ ਔਰਤਾਂ, ਦੇਖੋ ਕਿਉਂ

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਰਾਤ ਦੇ ਸਮੇਂ ਔਰਤਾਂ ਬਾਹਰ ਨਿਕਲਣ ਤੋਂ ਡਰ ਰਹੀਆਂ ਹਨ ਕਿਉਂਕਿ ਔਰਤਾਂ ਨੂੰ ਇਸ ਗੱਲ ਦਾ ਭੈਅ ਹੈ ਕਿ ਕਿਤੇ ਕੋਈ ਉਨ੍ਹਾਂ ਦੀ ਗੁੱਤ ਨਾ ਕੱਟ ਲਵੇ। ਇਸੇ ਤਰ੍ਹਾਂ ਦੀ ਇਕ ਘਟਨਾ ਰਣਜੀਤ ਨਗਰ 'ਚ ਵਾਪਰ ਚੁੱਕੀ ਹੈ, ਜਿੱਥੇ ਸਰੋਜ ਰਾਣੀ ਨਾਂ ਦੀ ਔਰਤ ਦੀ ਰਾਤ ਸਮੇਂ ਸੌਂਦੇ ਹੋਏ ਗੁੱਤ ਕੱਟੀ ਗਈ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ। ਇਸ ਸਬੰਧੀ ਸਰੋਜ ਰਾਣੀ ਦੇ ਪਤੀ ਜੱਸੀ ਨੇ ਦੱਸਿਆ ਕਿ ਗੁੱਤ ਕੱਟਣ ਦੀ ਘਟਨਾ ਤੋਂ ਬਾਅਦ ਉਸਦਾ ਪਰਿਵਾਰ ਸਹਿਮਿਆ ਹੋਇਆ ਹੈ। ਉਸ ਦੇ ਪਤਨੀ ਦੇ ਕਹੇ ਮੁਤਾਬਕ ਉਸ ਨੂੰ ਕਈ ਦਿਨਾਂ ਤੋਂ ਇੰਝ ਲੱਗ ਰਿਹਾ ਸੀ, ਜਿਵੇਂ ਕੋਈ ਕੈਂਚੀ ਲੈ ਕੇ ਉਸ ਦਾ ਪਿੱਛਾ ਕਰ ਰਿਹਾ ਹੋਵੇ। ਜਦੋਂ ਉਹ ਘਰ ਅੰਦਰ ਦਾਖਲ ਹੁੰਦੀ ਜਾਂ ਕੋਈ ਹੋਰ ਕੰਮ ਕਰਦੀ ਤਾਂ ਉਸ ਨੂੰ ਇੰਝ ਲੱਗਦਾ ਸੀ ਕਿ ਜਿਵੇਂ ਕੋਈ ਸਾਇਆ ਉਸ ਦੇ ਵਾਲ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਇੰਝ ਮਹਿਸੂਸ ਹੋਇਆ, ਜਿਵੇਂ ਕਿਸੇ ਅਦ੍ਰਿਸ਼ ਸ਼ਕਤੀ ਨੇ ਉਸਦੀ ਗੁੱਤ ਕੱਟੀ ਹੈ। ਫਿਲਹਾਲ ਇਸ ਬਾਰੇ ਥਾਣਾ ਅਨਾਜ ਮੰਡੀ ਦੇ ਐੱਸ. ਐੱਚ.ਓ. ਹੈਰੀ ਬੋਪਾਰਾਏ ਨੇ ਕਿਹਾ ਕਿ ਔਰਤ ਦੀ ਗੁੱਤ ਕੱਟਣ ਦੀ ਕੋਈ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਆਈ ਹੈ ਅਤੇ ਜੇਕਰ ਆਉਂਦੀ ਹੈ ਤਾਂ ਉਹ ਜ਼ਰੂਰ ਛਾਣਬੀਣ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਕਿਸੇ ਸ਼ਰਾਰਤੀ ਤੱਤ ਦਾ ਕੰਮ ਹੋਇਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 


author

Babita

Content Editor

Related News