ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ, ਸਰਹੱਦ ਤੋਂ ਬੇਰੰਗ ਪਰਤੇ ਪਰਿਵਾਰ

Thursday, Aug 03, 2023 - 12:08 AM (IST)

ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ, ਸਰਹੱਦ ਤੋਂ ਬੇਰੰਗ ਪਰਤੇ ਪਰਿਵਾਰ

ਸਿੱਧਵਾਂ ਬੇਟ (ਚਾਹਲ)- ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੈਹਿਰਾ ਮੁਸਤਰਕਾ ਥਾਣਾ ਮਹਿਤਪੁਰ ਦੀ ਅੱਜ ਘਰ ਵਾਪਸੀ ਨਹੀਂ ਹੋ ਸਕੀ। ਇਨ੍ਹਾਂ ਨੌਜਵਾਨਾਂ ਨੂੰ ਲੈਣ ਲਈ ਭਾਰਤੀ ਫੌਜ ਨਾਲ ਨਿਰਧਾਰਤ ਸਮੇਂ ਅਨੁਸਾਰ ਪਰਿਵਾਰਿਕ ਮੈਂਬਰ ਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਅੱਜ ਹੂਸੈਨੀ ਵਾਲਾ ਬਾਰਡਰ ’ਤੇ ਪੁੱਜ ਗਈਆਂ ਸਨ, ਜਿਨ੍ਹਾਂ ਵੱਲੋਂ ਬਾਰਡਰ ਉਪਰ ਲੰਬਾ ਸਮਾਂ ਨੌਜਵਾਨਾਂ ਦੀ ਉਡੀਕ ਕੀਤੀ ਗਈ ਪਰ ਪਾਕਿ ਰੇਂਜਰ ਨੌਜਵਾਨਾਂ ਨੂੰ ਲੈ ਕੇ ਨਹੀਂ ਆਏ। 

PunjabKesari

ਇਹ ਖ਼ਬਰ ਵੀ ਪੜ੍ਹੋ - 11ਵੀਂ ਦੇ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, 8 ਸਾਲਾ ਮਾਸੂਮ ਦੀ ਹਾਲਤ ਵੇਖ ਮਾਂ ਦਾ ਨਿਕਲਿਆ ਤ੍ਰਾਹ

ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਤੇ ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ ਨੇ ਦੱਸਿਆ ਕਿ ਨੌਜਵਾਨਾਂ ਦੀ ਪਾਕਿਸਤਾਨ ਤੋਂ ਰਿਹਾਈ ਲਈ ਉਨ੍ਹਾਂ ਦੀ 3 ਦਿਨ ਪਹਿਲਾਂ ਬੀ.ਐੱਸ.ਐੱਫ. ਦੇ ਕਮਾਂਡਰ ਨਾਲ ਗੱਲ ਹੋਈ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਭਾਰਤੀ ਫ਼ੌਜ ਦੀ ਪਾਕਿ ਰੇਂਜਰਾਂ ਨਾਲ ਹੋਈ ਫਲੈਗ ਮੀਟਿੰਗ ਵਿਚ ਪਾਕਿਸਤਾਨ ਵੱਲੋਂ ਨੌਜਵਾਨਾਂ ਨੂੰ 2 ਅਗਸਤ ਨੂੰ ਬੀ.ਐੱਸ.ਐੱਫ. ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ, ਜਿਨ੍ਹਾਂ ਨੂੰ ਹੂਸੈਨੀ ਵਾਲਾ ਬਾਰਡਰ ਰਾਹੀਂ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਦੇ ਕਮਾਂਡਰ ਵੱਲੋਂ ਦਿੱਤੇ ਸਮੇਂ ਮੁਤਾਬਕ ਦੋਵੇਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਤੇ ਪਿੰਡਾਂ ਦੀਆਂ ਪੰਚਾਇਤਾਂ ਹੂਸੈਨੀ ਵਾਲਾ ਬਾਰਡਰ ਪੁੱਜ ਗਈਆਂ ਸਨ ਪਰ ਨੌਜਵਾਨ ਨਹੀਂ ਮਿਲੇ। 

ਇਹ ਖ਼ਬਰ ਵੀ ਪੜ੍ਹੋ - ਵਿਧਵਾ ਮਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਹੋਈ ਮੌਤ

ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਦੇ ਕਮਾਂਡਰ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਪਾਕਿ ਰੇਂਜਰਾਂ ਵੱਲੋਂ ਪੁੱਛਗਿੱਛ ਤੇ ਤਫਸ਼ੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਦਰਿਆ ਪਾਰ ਕਰਨ ਸਮੇਂ ਅਚਾਨਕ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜੇ ਹਨ, ਪਰ ਭਾਰਤ ਹਵਾਲੇ ਕਰਨ ਲਈ ਕੁਝ ਜਰੂਰੀ ਕਾਰਵਾਈ ਬਾਕੀ ਹੈ ਜਿਸ ਕਾਰਨ ਕੁਝ ਦਿਨਾਂ ਦਾ ਹੋਰ ਸਮਾਂ ਲੱਗ ਸਕਦਾ ਹੈ। ਇਸ ਬਾਰੇ ਪਰਿਵਾਰਾਂ ਤੇ ਪੰਚਾਇਤਾਂ ਨੂੰ ਜਲਦੀ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਦੇ ਕਮਾਂਡਰ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਨੌਜਵਾਨਾਂ ਦੀ ਘਰ ਵਾਪਸੀ ਹੋਵੇਗੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਦੁਖੀ ਮਨ ਨਾਲ ਨਿਰਾਸ਼ ਹੋ ਕੇ ਵਾਪਸ ਘਰ ਆ ਗਏ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News