ਪ੍ਰੇਮੀ ਦੀ ਬੇਵਫਾਈ ਤੋਂ ਦੁਖੀ ਕੁੜੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

12/24/2019 2:41:20 PM

ਨਵਾਂਸ਼ਹਿਰ (ਤ੍ਰਿਪਾਠੀ) : ਵਿਆਹ ਦਾ ਝਾਂਸਾ ਦੇ ਕੇ 7 ਸਾਲ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਨੌਜਵਾਨ ਵਲੋਂ ਕਿਸੀ ਹੋਰ ਲੜਕੀ ਨਾਲ ਵਿਆਹ ਕਰ ਲੈਣ 'ਤੇ ਲੜਕੀ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਮੁਲਜ਼ਮ ਨੌਜਵਾਨ, ਉਸ ਦਾ ਸਾਥ ਦੇਣ ਵਾਲੇ ਪਰਿਵਾਰ ਦੇ 3 ਮੈਂਬਰਾਂ ਤੋਂ ਇਲਾਵਾ ਸਮਝੌਤੇ ਲਈ ਦਬਾਅ ਬਣਾਉਣ ਵਾਲੇ 2 ਵਿਅਕਤੀਆਂ ਸਣੇ ਕੁੱਲ ਅੱਧੀ ਦਰਜਨ ਖਿਲਾਫ਼ ਖੁਦਕੁਸ਼ੀ ਨੂੰ ਮਜਬੂਰ ਕਰਨ ਸਣੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿÎੱਤੀ ਸ਼ਿਕਾਇਤ ਵਿਚ ਬੰਗਾ ਵਾਸੀ ਇਕ ਨੌਜਵਾਨ ਨੇ ਦੱਸਿਆ ਕਿ ਉਸਦੀ ਛੋਟੀ ਭੈਣ ਨੇ ਉਸਨੂੰ ਦੱਸਿਆ ਸੀ ਕਿ ਜਸਕਰਨਜੀਤ ਸਿੰਘ ਪੁੱਤਰ ਚਰਨ ਕੰਵਲਜੀਤ ਸਿੰਘ ਵਾਸੀ ਪਿੰਡ ਪੂੰਨੀਆਂ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਪਿਛਲੇ 6-7 ਸਾਲਾਂ ਤੋਂ ਨਜਾਇਜ਼ ਸਬੰਧ ਬਣਾ ਕੇ ਉਸਦਾ ਸਰੀਰਕ ਸੋਸ਼ਣ ਕਰਦਾ ਰਿਹਾ ਹੈ ਅਤੇ ਹੁਣ ਉਸਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਨਾ ਸਿਰਫ ਉਸਦੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੋਸ਼ਣ ਕੀਤਾ ਸਗੋ ਹੁਣ ਉਸਨੂੰ ਧਮਕੀਆਂ ਵੀ ਦੇ ਰਿਹਾ ਹੈ। ਉਸਨੇ ਦੱਸਿਆ ਕਿ ਉਕਤ ਨੌਜਵਾਨ ਨਾਲ ਉਸਦੀ ਮਾਤਾ ਰਾਕੇਸ਼ ਰਾਣੀ, ਪਿਤਾ ਚਰਨ ਕੰਵਲਜੀਤ ਸਿੰਘ ਅਤੇ ਉਸਦਾ ਵੱਡਾ ਭਰਾ ਹਰਿੰਦਰਜੀਤ ਸਿੰਘ ਵੀ ਉਸਦਾ ਸਾਥ ਦਿੰਦੇ ਰਹੇ ਹਨ। ਉਸਨੇ ਦੱਸਿਆ ਕਿ ਮੁਹੱਲੇ 'ਚ ਰਹਿਣ ਵਾਲੇ ਰਜਿੰਦਰ ਅਰੋੜਾ ਅਤੇ ਸੀਪਾ ਵੀ ਉਸ 'ਤੇ ਸਮਝੌਤਾ ਕਰਨ ਦਾ ਦਬਾਅ ਪਾਉਂਦੇ ਰਹੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਭੈਣ ਨੇ ਉਕਤ ਨੌਜਵਾਨ ਵਲੋਂ ਧੋਖਾ ਦੇਣ ਅਤੇ ਧਮਕੀਆਂ ਤੋਂ ਤੰਗ ਆ ਕੇ ਸੋਮਵਾਰ ਸ਼ਾਮ ਕਰੀਬ 4 ਵਜੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆ ਸਨ।

ਉਸਨੇ ਦੱਸਿਆ ਕਿ ਪੁਲਸ ਦੀ ਸਹਾਇਤਾ ਨਾਲ ਉਹ ਆਪਣੀ ਭੈਣ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬੰਗਾ ਲੈ ਗਿਆ ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਦੇ ਕੇ ਉਸਨੂੰ ਨਵਾਂਸ਼ਹਿਰ ਦੇ ਇਕ ਨਿਜੀ ਹਸਪਤਾਲ ਵਿਚ ਭੇਜ ਦਿੱਤਾ, ਜਿੱਥੇ ਉਸਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਜਸਕਰਨਜੀਤ ਸਿੰਘ, ਰਾਕੇਸ਼ ਰਾਣੀ, ਚਰਨ ਕੰਵਲਜੀਤ ਸਿੰਘ, ਹਰਿੰਦਰਜੀਤ ਸਿੰਘ, ਰਜਿੰਦਰ ਅਰੋੜਾ ਅਤੇ ਸੀਪਾ ਖਿਲਾਫ਼ 376, 306, 506, 34 ਆਈ.ਪੀ.ਐਸ. ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News