ਪੰਜਾਬ ''ਚ ਖੌਫ਼ਨਾਕ ਕਾਰਾ, ਸੜਕ ਕਿਨਾਰੇ ਸੁੱਟਿਆ ਨਵਜੰਮਿਆ ਬੱਚਾ, ਕੁੱਤਿਆਂ ਨੇ ਧੜ ਤੋਂ ਵੱਖ ਕਰ ''ਤਾ ਸਿਰ
Friday, Dec 20, 2024 - 06:28 PM (IST)

ਤਰਨਤਾਰਨ (ਰਮਨ)- ਨਜ਼ਦੀਕੀ ਪਿੰਡ ਬ੍ਰਹਮਪੁਰਾ ਵਿਖੇ ਅੱਜ ਦੁਪਹਿਰ ਲਿੰਕ ਰਸਤੇ ਦੇ ਕਿਨਾਰੇ 'ਤੇ ਇੱਕ ਨਵਜੰਮੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਕੱਪੜੇ 'ਚ ਲਿਪਟਿਆ ਗਿਆ ਸੀ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਜਦੋਂ ਵੇਖਿਆ ਗਿਆ ਕਿ ਖੂੰਖਾਰ ਕੁੱਤੇ ਕੁਝ ਹਿਲਜੁਲ ਕਰ ਰਹੇ ਹਨ ਤਾਂ ਨਜ਼ਦੀਕ ਆ ਕੇ ਜਦੋਂ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ- ਪਿਆਕੜਾਂ ਲਈ ਅਹਿਮ ਖ਼ਬਰ, ਭਲਕੇ ਪੰਜਾਬ 'ਚ ਨਹੀਂ ਮਿਲੇਗੀ ਸ਼ਰਾਬ
ਇਸ ਦੌਰਾਨ ਸੜਕ ਕਿਨਾਰੇ ਸੁੱਟੇ ਗਏ ਨਵਜੰਮੇ ਬੱਚੇ ਦੇ ਮੂੰਹ ਵਾਲਾ ਸਾਰਾ ਹਿੱਸਾ ਕੁੱਤਿਆਂ ਵੱਲੋਂ ਨੋਚ ਕੇ ਖਾਦਾ ਜਾ ਚੁੱਕਾ ਸੀ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 31 ਦਸੰਬਰ ਤੋਂ ਪਹਿਲਾਂ ਕਰਾਓ ਇਹ ਕੰਮ, ਨਹੀਂ ਤਾਂ ਆਵੇਗੀ ਮੁਸ਼ਕਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8