ਪਾਵਰਕਾਮ ਤੇ ਪੰਜਾਬ ਪੁਲਸ ''ਤੇ ਗੰਭੀਰ ਦੋਸ਼ ਲਾਉਂਦਿਆਂ ਨੌਜਵਾਨ ਨੇ ਦਿੱਤੀ ਆਤਮ ਹੱਤਿਆ ਦੀ ਧਮਕੀ
Tuesday, Sep 19, 2023 - 05:22 AM (IST)
ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਖੇਤਰ ਵਿਚ ਪੈਂਦੇ ਪਿੰਡ ਢੀਂਡਸਾ ਦੇ ਡੇਰੇ ਸ਼ਾਹਪੁਰ ਵਿਚ ਰਹਿੰਦੇ ਇਕ ਨੌਜਵਾਨ ਨੇ ਵੀਡੀਓ ਵਾਇਰਲ ਕਰਕੇ ਜਿੱਥੇ ਆਤਮ ਹੱਤਿਆ ਕਰਨ ਦਾ ਐਲਾਨ ਕੀਤਾ ਹੈ ਉਸ ਦੇ ਨਾਲ ਹੀ ਉਕਤ ਨੌਜਵਾਨ ਨੇ ਰੋਸ ਜਾਹਿਰ ਕੀਤਾ ਹੈ ਕਿ ਉਸ ਦੇ ਘਰ ਨੂੰ ਆਉਂਦੀ ਬਿਜਲੀ ਦੀ ਤਾਰ ਜਮੀਨ 'ਤੇ ਪਈ ਹੈ ਅਤੇ ਉਸ ਵਿਚ ਕਈ ਨੰਗੇ ਜੋੜ ਹਨ। ਕਿਸੇ ਨੇ ਉਸ ਦਾ ਬਿਜਲੀ ਦਾ ਮੀਟਰ ਵੀ ਚੋਰੀ ਕਰ ਲਿਆ ਸੀ। ਪਰ ਅਜੇ ਤੱਕ ਇਸ ਮਾਮਲੇ ਵਿਚ ਪਾਵਰਕਾਮ ਤੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹ ਦੇ ਉਸ ਦਾ ਪਰਿਵਾਰ 2 ਮਹੀਨਿਆਂ ਤੋਂ ਬੇਹੱਦ ਮੁਸ਼ਕਿਲ ਹਾਲਾਤਾਂ ਵਿਚ ਰਹਿ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਮੈਨੂੰ 'ਗੈਂਗਸਟਰ' ਜਾਂ 'ਅੱਤਵਾਦੀ' ਨਾ ਕਿਹਾ ਜਾਵੇ : ਲਾਰੈਂਸ ਬਿਸ਼ਨੋਈ
ਵੀਡਿਓ ਵਾਇਰਲ ਕਰਨ ਵਾਲੇ ਨੌਜਵਾਨ ਧਰਮਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਨੇ ਕਿਹਾ ਕਿ ਪਾਵਰਕਾਮ ਦੇ ਉਚ ਅਧਿਕਾਰੀਆਂ ਨੂੰ ਕਈ ਵਾਰੀ ਸ਼ਿਕਾਇਤ ਕੀਤੀ ਹੈ ਅਤੇ ਪੁਲਸ ਨੂੰ ਵੀ ਕੰਪਲੇਟ ਕਰ ਚੁੱਕਿਆ ਹੈ। ਪਰ ਪਿਛਲੇ ਦੋ ਮਹੀਨਿਆਂ ਤੋਂ ਨਾ ਤਾਂ ਪਾਵਰਕਾਮ ਦਾ ਸਟਾਫ ਉਸ ਦੀ ਸੁਣਵਾਈ ਕਰ ਰਿਹਾ ਹੈ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਉਸਦੀ ਕੋਈ ਸੁਣਵਾਈ ਕਰ ਰਿਹਾ ਹੈ। ਜਿਸ ਕਾਰਨ ਉਹ ਦੋ ਮਹੀਨਿਆਂ ਤੋਂ ਬਿਨ੍ਹਾਂ ਬਿਜਲੀ ਦੇ ਗੁਜਾਰਾ ਕਰ ਰਹੇ ਹਨ। ਉਸ ਦੀ ਬੁੱਢੀ ਮਾਂ ਅਤੇ ਪਤਨੀ ਬਿਮਾਰ ਹੋ ਗਈ ਹੈ ਅਤੇ ਬੱਚੇ ਵੀ ਗਰਮੀ ਨਾਲ ਤੜਫਦੇ ਹਨ। ਉਸ ਨੇ ਕਿਹਾ ਕਿ ਪਾਵਰਕਾਮ ਦੇ ਅਧਿਕਾਰੀ ਕਹਿੰਦੇ ਹਨ ਕਿ ਤੁਹਾਡਾ ਮੀਟਰ ਚੋਰੀ ਹੋਇਆ ਹੈ, ਇਸ ਲਈ ਪੁਲਸ ਕੰਪਲੇਂਟ ਕਰਨੀ ਚਾਹੀਦੀ ਹੈ ਅਤੇ ਜਦੋਂ ਉਹ ਪੁਲਸ ਕੋਲ ਜਾਂਦਾ ਹੈ ਤਾਂ ਪੁਲਸ ਮੁਲਾਜ਼ਮ ਕਹਿੰਦੇ ਹਨ ਕਿ ਪਾਵਰਕਾਮ ਦੇ ਅਧਿਕਾਰੀਆਂ ਕੋਲੋਂ ਲਿਖਵਾ ਕੇ ਲਿਆਉ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਲੋਕ ਜਾਣਬੁਝ ਕੇ ਉਸ ਦਾ ਮੀਟਰ ਨਹੀਂ ਲੱਗਣ ਦੇ ਰਹੇ ਕਿਉਂਕਿ ਉਹ ਲੋਕ ਉਸ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੰਦੇ ਹਨ ਜਿਸ ਕਾਰਨ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਮਗਰੋਂ IG ਜੇਲ੍ਹਾਂ ਦਾ ਪਹਿਲਾ ਬਿਆਨ, ਕਰ ਦਿੱਤੇ ਵੱਡੇ ਖ਼ੁਲਾਸੇ
ਦੂਜੇ ਪਾਸੇ ਪਾਵਰਕਾਮ ਦੇ ਸਬੰਧਿਤ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਲਾਕਾ ਇੰਜੀ: ਜੋਗਿੰਦਰ ਪਾਲ ਨੂੰ ਸਪਲਾਈ ਚਾਲੂ ਕਰਨ ਲਈ ਭੇਜਿਆ ਸੀ। ਪਰ ਉਥੇ ਕੁਝ ਡੇਰੇ ਵਾਲਿਆਂ ਨੇ ਇਤਰਾਜ਼ ਜਾਹਿਰ ਕੀਤਾ ਸੀ। ਉਨਾਂ ਕਿਹਾ ਕਿ ਉਕਤ ਵਿਅਕਤੀ ਦਾ ਬਿਜਲੀ ਮੀਟਰ ਵੀ ਚੋਰੀ ਹੋ ਚੁੱਕਾ ਹੈ ਅਤੇ ਉਹ ਪੁਲਸ ਨੂੰ ਐੱਫ਼.ਆਈ.ਆਰ. ਕਰਨ ਲਈ ਕਹਿ ਚੁੱਕੇ ਹਨ, ਪਰ ਪੁਲਸ ਵੱਲੋਂ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਾਹਨੂੰਵਾਨ ਥਾਣੇ ਦੇ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਵਰਕਾਮ ਅਤੇ ਉਕਤ ਸ਼ਿਕਾਇਤ ਕਰਤਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਅਧਿਕਾਰੀ ਉਕਤ ਵਿਅਕਤੀ ਦੀ ਬਿਜਲੀ ਦੀ ਤਾਰ ਲਗਾਉਣ ਲਈ ਜਦੋਂ ਮਰਜ਼ੀ ਪੁਲਸ ਦੀ ਸਹਾਇਤਾ ਲੈ ਕੇ ਤਾਰ ਲਗਾ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8