ਪਿਆਰ 'ਚ ਅੰਨ੍ਹੇ ਹੋਏ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਫੇਸਬੁੱਕ 'ਤੇ ਕੀਤਾ ਖੁਲਾਸਾ (ਤਸਵੀਰਾਂ)

Wednesday, Jul 24, 2019 - 10:35 AM (IST)

ਪਿਆਰ 'ਚ ਅੰਨ੍ਹੇ ਹੋਏ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਫੇਸਬੁੱਕ 'ਤੇ ਕੀਤਾ ਖੁਲਾਸਾ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਪਿੰਡ ਨਸਰਾਲਾ ਦੇ ਪਿਆਲਾ 'ਚ ਪਿਆਰ 'ਚ ਅੰਨ੍ਹੇ ਹੋਏ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਪੋਸਟ ਵੀ ਫੇਸਬੁੱਕ 'ਤੇ ਅਪਲੋਡ ਕੀਤੀ, ਜਿਸ ਰਾਹੀਂ ਉਸ ਨੇ ਆਪਣੀ ਮੌਤ ਦਾ ਖੁਲਾਸਾ ਕੀਤਾ ਹੈ। ਮ੍ਰਿਤਕ ਦੀ ਪਛਾਣ ਮਨਦੀਪ ਕੁਮਾਰ ਵਾਸੀ ਪਿਆਲਾ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਸਿੰਮੀ ਨਾਂ ਦੀ ਲੜਕੀ ਦੇ ਨਾਲ ਪਿਆਰ ਕਰਦਾ ਸੀ। ਡੇਢ ਸਾਲ ਪਹਿਲਾਂ ਉਸ ਦੀ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਹੋਈ ਸੀ। ਦੋਹਾਂ ਦੀ ਫਰੈਂਡਸ਼ਿਪ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਅੱਜ ਕਿਸੇ ਕਾਰਨ ਦੋਹਾਂ 'ਚ ਝਗੜਾ ਹੋ ਗਿਆ ਅਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ 'ਚ ਆ ਕੇ ਨੌਜਵਾਨ ਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ। PunjabKesari

ਮਾਮਲੇ ਦੀ ਜਾਣਕਾਰੀ ਦੁਪਹਿਰ ਦੇ ਸਮੇਂ ਮ੍ਰਿਤਕ ਦੇ ਪਰਿਵਾਰ ਨੂੰ ਮਿਲੀ। ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦਾ ਪੰਚਨਾਮਾ ਕਰਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਦੇ ਬਿਆਨਾਂ 'ਤੇ ਪੁਲਸ ਨੇ ਦੋਸ਼ੀ ਲੜਕੀ ਸਿੰਮੀ ਦੇ ਖਿਲਾਫ਼ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੀ ਧਾਰਾ 306 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੇਸਬੁੱਕ 'ਤੇ ਖੁਲਾਸਾ ਕਰਕੇ ਲਾਇਆ ਫਾਹ
ਮ੍ਰਿਤਕ ਮਨਦੀਪ ਕੁਮਾਰ ਦੇ ਪਰਿਵਾਰ ਅਨੁਸਾਰ ਮਨਦੀਪ ਦੀ ਆਪਣੇ ਪਿੰਡ ਦੀ ਇਕ ਲੜਕੀ ਸਿੰਮੀ ਨਾਲ ਪਿਛਲੇ ਡੇਢ ਸਾਲ ਤੋਂ ਦੋਸਤੀ ਸੀ, ਜੋ ਹੁਣ ਪਿਆਰ 'ਚ ਬਦਲ ਗਈ ਸੀ। ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਅੱਜ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਹੋਣ ਦੇ ਬਾਅਦ ਲੜਕੀ ਦੇ ਰਵੱਈਏ ਤੋਂ ਦੁਖੀ ਹੋ ਕੇ ਮਨਦੀਪ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਕਿ ਇਸ ਲੜਕੀ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ, ਮੈਂ ਇਸ ਲੜਕੀ ਕਾਰਨ ਮਰਨ ਲੱਗਾ ਹਾਂ। ਮਨਦੀਪ ਹੇਅਰ ਕਟਿੰਗ ਦਾ ਕੰਮ ਕਰਦਾ ਸੀ।



PunjabKesari
ਸਵੇਰ ਤੱਕ ਦੋਸ਼ੀ ਲੜਕੀ ਨੂੰ ਪੁਲਸ ਕਰ ਲਵੇਗੀ ਗ੍ਰਿਫਤਾਰ
ਸੰਪਰਕ ਕਰਨ 'ਤੇ ਡੀ. ਐੱਸ. ਪੀ. (ਆਰ) ਐੱਸ. ਕੇ. ਚੱਢਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਦੀ ਪਲਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪਰਿਵਾਰ ਦੇ ਬਿਆਨਾਂ 'ਤੇ ਪੁਲਸ ਨੇ ਦੋਸ਼ੀ ਲੜਕੀ ਸਿੰਮੀ ਦੇ ਖਿਲਾਫ ਧਾਰਾ 306 ਦੇ ਅਧੀਨ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੋਸਟਮਾਰਟਮ ਅੱਜ ਹੋਵੇਗਾ। ਪੁਲਸ ਦੋਸ਼ੀ ਲੜਕੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਮੀਦ ਹੈ ਕਿ ਸਵੇਰੇ ਤੱਕ ਉਸ ਨੂੰ ਗ੍ਰਿਫਤਾਰ ਕਰ ਲਵੇਗੀ।


author

shivani attri

Content Editor

Related News