ਦੁਬਈ ''ਚ ਗੋਰਾਇਆ ਦੇ ਨੌਜਵਾਨ ਦੀ ਹੱਤਿਆ, ਗਲੀ ਹੋਈ ਮਿਲੀ ਲਾਸ਼ (ਤਸਵੀਰਾਂ)

12/18/2019 6:42:12 PM

ਗੋਰਇਆ (ਮੁਨੀਸ਼) — ਰੋਜ਼ੀ-ਰੋਟੀ ਖਾਤਿਰ ਦੁਬਈ ਗਏ ਗੋਰਾਇਆ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਗਗਨਦੀਪ ਬੰਗਾ ਦੀ ਦੁਬਈ 'ਚ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਉਕਤ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਕੀਤੀ ਗਈ। ਗਗਨਦੀਪ ਕਰੀਬ 8 ਮਹੀਨੇ ਪਹਿਲਾਂ ਹੀ ਦੁਬਈ 'ਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਚਾਰ ਭਰਾ-ਭੈਣ ਹਨ। ਉਸ ਦੀ ਇਕ ਭੈਣ ਪੰਜਾਬ ਪੁਲਸ 'ਚ ਭਰਤੀ ਹੈ ਜਦਕਿ ਇਕ ਭੈਣ ਦੁਬਈ 'ਚ ਹੀ ਰਹਿੰਦੀ ਹੈ। ਛੋਟਾ ਭਰਾ ਸ਼ਟਰਿੰਗ ਦਾ ਕੰਮ ਕਰਦਾ ਹੈ। ਨੌਜਵਾਨ ਦੀ ਮੌਤ ਹੋਣ ਸਬੰਧੀ ਉਸ ਦੇ ਪਰਿਵਾਰ ਨੂੰ ਸੋਮਵਾਰ ਨੂੰ ਫੋਨ ਜ਼ਰੀਏ ਦੁਬਈ ਵਿਖੇ ਰਹਿੰਦੀ ਭੈਣ ਤੋਂ ਪਤਾ ਲੱਗਾ।

PunjabKesari

ਅਗਸਤ ਮਹੀਨੇ ਹੋਈ ਆਖਰੀ ਵਾਰ ਫੋਨ 'ਤੇ ਗੱਲਬਾਤ
ਮ੍ਰਿਤਕ ਨੌਜਵਾਨ ਦੇ ਪਿਤਾ ਦੇਸਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਲੱਖ ਦੇ ਕਰੀਬ ਪੈਸਾ ਖਰਚ ਕੇ 17 ਅਪ੍ਰੈਲ 2019 ਨੂੰ ਗਗਨਦੀਪ ਨੂੰ ਦੁਬਈ ਦੇ ਸੋਨਾਪੁਰ 'ਚ ਪਲੰਬਰ ਦੇ ਕੰਮ 'ਚ ਭੇਜਿਆ ਸੀ। ਕਰੀਬ ਚਾਰ ਮਹੀਨਿਆਂ ਤੱਕ ਉਸ ਨੇ ਕੰਪਨੀ 'ਚ ਕੰਮ ਕੀਤਾ। ਕੰਪਨੀ 'ਚ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਸੀ ਅਤੇ ਪੈਸੇ ਵੀ ਨਹੀਂ ਦੇ ਰਹੀ ਸੀ। ਇਸੇ ਕਰਕੇ ਉਸ ਨੇ ਕੰਪਨੀ ਛੱਡ ਦਿੱਤੀ ਅਤੇ ਉਹ ਕੰਪਨੀ ਤੋਂ ਬਾਹਰ ਕੰਮ ਕਰਨ ਲੱਗਾ ਸੀ। 15 ਅਗਸਤ ਨੂੰ ਉਸ ਦਾ ਆਖਰੀ ਫੋਨ ਆਇਆ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਵਟਸਐਪ 'ਤੇ ਵੀ ਕਾਫੀ ਮੈਸੇਜ ਭੇਜੇ ਗਏ ਪਰ ਕੋਈ ਮੈਸੇਜ ਨਹੀਂ ਦੇਖਿਆ।

PunjabKesari

ਭਾਲ ਲਈ ਛੋਟਾ ਭਰਾ ਵੀ ਗਿਆ ਸੀ ਦੁਬਈ, ਪਰ ਨਹੀਂ ਮਿਲਿਆ ਕੋਈ ਸੁਰਾਗ
ਪਿਤਾ ਨੇ ਦੱਸਿਆ ਕਿ ਗਗਨਦੀਪ ਦੀ ਭਾਲ 'ਚ ਉਨ੍ਹਾਂ ਦਾ ਛੋਟਾ ਪੁੱਤਰ ਪਵਨਦੀਪ ਸਿੰਘ 27 ਸਤੰਬਰ ਨੂੰ ਟੂਰਿਸਟ ਵੀਜ਼ੇ 'ਤੇ ਦੁਬਈ ਗਿਆ ਸੀ ਪਰ ਕਈ ਵੀ ਸੁਰਾਗ ਨਾ ਮਿਲ ਸਕਿਆ। ਫਿਰ ਉਹ 23 ਅਕਤੂਬਰ ਨੂੰ ਵਾਪਸ ਇਥੇ ਆ ਗਿਆ।

PunjabKesari

ਭੈਣ ਦੇ ਡੀ.ਐੱਨ.ਏ. ਟੈਸਟ ਤੋਂ ਹੋਈ ਲਾਸ਼ ਦੀ ਪਛਾਣ
ਪਵਨਦੀਪ ਨੇ ਦੱਸਿਆ ਕਿ ਸੋਮਵਾਰ ਨੂੰ ਦੁਬਈ 'ਚ ਰਹਿੰਦੀ ਉਸ ਦੀ ਭੈਣ ਨੇ ਨੌਜਵਾਨ ਦੀ ਮੌਤ ਸਬੰਧੀ ਪਰਿਵਾਰ ਨੂੰ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਭੈਣ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਜਦੋਂ ਪੁਲਸ ਨੂੰ ਲਾਸ਼ ਬਰਾਮਦ ਹੋਈ ਤਾਂ ਉਨ੍ਹਾਂ ਨੇ ਭੈਣ ਨੂੰ ਫੋਨ ਕੀਤਾ ਅਤੇ ਲਾਸ਼ ਬਾਰੇ ਦੱਸਿਆ। ਲਾਸ਼ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਸੀ ਅਤੇ ਭੈਣ ਦਾ ਡੀ. ਐੱਨ. ਏ. ਟੈਸਟ ਕਰਨ 'ਤੇ ਗਗਨਦੀਪ ਦੀ ਪਛਾਣ ਹੋਈ। ਉਸ ਨੇ ਦੱਸਿਆ ਕਿ ਗਗਨਦੀਪ ਦੀ ਲਾਸ਼ ਪੁਲਸ ਵੱਲੋਂ ਰੰਭਲ 'ਚੋਂ ਬਰਾਮਦ ਕੀਤੀ ਗਈ ਸੀ। ਉਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਗਨਦੀਪ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂਕਿ ਉਸ ਦਾ ਜੱਦੀ ਪਿੰਡ ਵਿਖੇ ਆਖਰੀ ਰਸਮਾਂ ਅਦਾ ਕਰਦੇ ਹੋਏ ਅੰਤਿਮ ਸੰਸਕਾਰ ਕੀਤਾ ਜਾ ਸਕੇ।

PunjabKesari


shivani attri

Content Editor

Related News