ਫਗਵਾੜਾ ''ਚ ਵੱਡੀ ਵਾਰਦਾਤ, ਪ੍ਰੇਮ-ਸੰਬੰਧਾਂ ਦੇ ਚਲਦਿਆਂ ਭਰਾ ਨੇ ਵੱਢਿਆ ਭੈਣ ਦਾ ਪ੍ਰੇਮੀ (ਤਸਵੀਰਾਂ)
Saturday, Sep 29, 2018 - 07:09 PM (IST)

ਫਗਵਾੜਾ (ਹਰਜੋਤ, ਰੁਪਿੰਦਰ)— ਇਥੋ ਦੇ ਓਂਕਾਰ ਨਗਰ 'ਚ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਉਮੇਸ਼ ਕੁਮਾਰ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਮੇਸ਼ ਦਾ ਕਿਸੇ ਲੜਕੀ ਦੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਇਸ ਬਾਰੇ ਲੜਕੀ ਦੇ ਭਰਾ ਅਜੀਤ ਨੂੰ ਪਤਾ ਲੱਗਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਮੇਸ਼ ਅੱਜ ਲੜਕੀ ਨੂੰ ਭਜਾਉਣ ਲਈ ਉਸ ਦੇ ਘਰ ਗਿਆ ਸੀ, ਜਿੱਥੇ ਲੜਕੀ ਦੇ ਭਰਾ ਨੇ ਉਸ ਨੂੰ ਦੇਖ ਲਿਆ ਅਤੇ ਦੋਹਾਂ ਵਿਚਾਲੇ ਬਹਿਸ ਵੀ ਹੋਈ। ਲੜਕੀ ਦੇ ਭਰਾ ਨੇ ਹੱਥ 'ਚ ਦਾਤਰ ਫੜਿਆ ਹੋਇਆ ਸੀ ਅਤੇ ਉਮੇਸ਼ ਦੇ ਕੋਲ ਚਾਕੂ ਸੀ। ਦੋਹਾਂ ਵਿਚਾਲੇ ਹੋਈ ਬਹਿਸ ਦੌਰਾਨ ਲੜਕੀ ਦੇ ਭਰਾ ਨੇ ਦਾਤਰ ਨਾਲ ਉਮੇਸ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਫਿਲਹਾਲ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਏ. ਐੱਸ. ਪੀ. ਸੰਦੀਪ ਮਲਿਕ ਅਤੇ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹੱਤਿਆ ਕਰਨ ਤੋਂ ਬਾਅਦ ਫਰਾਰ ਹੋਏ ਦੋਸ਼ੀ ਅਜੀਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।