13 ਸਾਲਾ ਮੁੰਡਾ ਹੋਇਆ ਹੋਇਆ ਲਾਪਤਾ, ਮਾਮਲਾ ਦਰਜ
Saturday, Aug 17, 2024 - 11:43 AM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਬਸਤੀ ਟੈਂਕਾਂਵਾਲੀ ਵਿਖੇ ਇਕ 13 ਸਾਲਾਂ ਦਾ ਮੁੰਡਾ ਬਿਨਾ ਦੱਸੇ ਘਰ ਤੋਂ ਚਲਾ ਗਿਆ, ਜੋ ਘਰ ਵਾਪਸ ਨਹੀਂ ਆਇਆ। ਇਸ ਸਬੰਧ 'ਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਡਿੰਪਲ ਪਤਨੀ ਰਵੀ ਕੁਮਾਰ ਵਾਸੀ ਗਲੀ ਨੰਬਰ-15 ਬਸਤੀ ਟੈਂਕਾਂਵਾਲੀ ਨੇ ਦੱਸਿਆ ਕਿ ਉਸ ਦਾ ਪੁੱਤਰ ਅਕਸ਼ੈ (13) 13 ਅਗਸਤ 2024 ਨੂੰ ਦੁਪਹਿਰ ਵੇਲੇ ਬਿਨਾ ਦੱਸੇ ਘਰ ਤੋਂ ਚਲਾ ਗਿਆ ਹੈ। ਉਸ ਦੀ ਅਸੀਂ ਆਪਣੇ ਤੌਰ ’ਤੇ ਬਹੁਤ ਭਾਲ ਕੀਤੀ ਹੈ, ਪਰ ਉਸ ਦਾ ਪੁੱਤਰ ਅਕਸ਼ੈ ਕਿਤੇ ਵੀ ਨਹੀਂ ਲੱਭਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਰ ਕਰ ਲਿਆ ਹੈ।