ਬਲਾਚੌਰ ''ਚ ਸ਼ੱਕੀ ਹਾਲਾਤ ''ਚ ਵਿਦਿਆਰਥੀ ਲਾਪਤਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Monday, Nov 02, 2020 - 02:47 PM (IST)
ਬਲਾਚੌਰ (ਤਰਸੇਮ ਕਟਾਰੀਆ)— ਲਾਚੌਰ ਦੇ ਜਗਤ ਪੁਰ ਵਾਰਡ ਨੰਬਰ-2 ਸਤੀ ਮੰਦਿਰ ਦੇ ਵਸਨੀਕ ਦਸਵੀਂ ਕਲਾਸ ਦੇ ਵਿਦਿਆਰਥੀ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਲਾਪਤਾ ਹੋਏ ਤਨਵੀਰ ਦੀ ਮਾਤਾ ਕਮਲੇਸ਼ ਕੌਰ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋਣ ਤੋਂ ਬਾਅਦ ਮੇਰੀ ਲੜਕੀ ਨੂੰ ਨੌਕਰੀ ਮਿਲੀ ਸੀ ਮੇਰੇ ਇਕ ਹੀ ਲੜਕਾ ਤਨਵੀਰ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ
ਤਨਵੀਰ ਦਸਵੀਂ ਕਲਾਸ ਚ ਪੜਦਾ ਹੈ। ਉਹ ਗੇਮਾ ਖੇਡਣ ਦਾ ਸ਼ੌਕੀਨ ਹੈ। ਉਨ੍ਹਾਂ ਦੱਸਿਆ ਕਿ ਘਰ ਤੋਂ ਬੀਤੇ ਦਿਨ ਸਕੂਟਰੀ ਲੈ ਕੇ ਰੰਗ ਰੋਗਨ ਲਿਆਉਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਰੋਡ ਤੋਂ ਸਾਮਾਨ ਖਰੀਦਣ ਤੋਂ ਬਾਅਦ ਤਹਿਸੀਲ ਕਮਲੈਕਸ ਕੋਲ ਇਕ ਜੂਸ ਦੀ ਰੇਹੜੀ ਕੋਲ ਆਪਣੀ ਸਕੂਟਰੀ ਲਾਕ ਕਰਕੇ, ਕਿਸੇ ਕਾਰ 'ਚ ਬੈਠ ਕੇ ਚਲਾ ਗਿਆ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ
ਉਸ ਦੇ ਘਰ ਨਾ ਪਹੁੰਚਣ 'ਤੇ ਆਲੇ-ਦੁਆਲੇ ਭਾਲ ਕੀਤੀ ਅਤੇ ਉਸ ਦੇ ਮੋਬਾਇਲ 'ਤੇ ਵਾਰ-ਵਾਰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਆ ਰਿਹਾ ਹੈ। ਮੇਰੇ ਪੁੱਤਰ ਤਨਵੀਰ ਨੂੰ ਕੋਈ ਅਣਪਛਾਤਾ ਵਿਅਕਤੀ ਕਾਰ 'ਚ ਬਿਠਾ ਕੇ ਕਿਸੇ ਜਗ੍ਹਾ 'ਤੇ ਲੈ ਗਿਆ ਹੈ। ਪੁਲਸ ਥਾਣਾ ਸਿਟੀ ਨੇ ਅਣਪਛਾਤੇ ਵਿਅਕਤੀ ਤੇ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੇਂਦਰ ਵੱਲੋਂ ਟਰੇਨਾਂ ਰੋਕੇ ਜਾਣ 'ਤੇ ਕੈਪਟਨ ਨੇ ਜੇ. ਪੀ. ਨੱਢਾ ਦੇ ਨਾਂ 'ਤੇ ਲਿਖੀ ਖੁੱਲ੍ਹੀ ਚਿੱਠੀ