ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ ''ਜੀਆ'', ਹੁਣ ਪਈ ਰਿਸ਼ਤੇ ''ਚ ਤਰੇੜ

Wednesday, Aug 03, 2022 - 06:53 PM (IST)

ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ ''ਜੀਆ'', ਹੁਣ ਪਈ ਰਿਸ਼ਤੇ ''ਚ ਤਰੇੜ

ਜਲੰਧਰ- ਜਲੰਧਰ ਦੇ ਬਸਤੀ ਪੀਰਦਾਦ ਦਾ ਰਹਿਣ ਵਾਲਾ ਇਕ ਨੌਜਵਾਨ ਸ਼ੁਭਮ ਤੋਂ ਜੀਆ ਬਣ ਗਿਆ। ਉਕਤ ਨੌਜਵਾਨ ਨੇ ਪਿਆਰ ਖਾਤਿਰ ਵਿਆਹ ਕਰਵਾਉਣ ਲਈ ਆਪਣਾ ਲਿੰਗ ਬਦਲਵਾ ਲਿਆ ਅਤੇ ਵਿਆਹ ਵੀ ਕਰਵਾ ਲਿਆ ਪਰ ਉਸ ਦਾ ਇਹ ਰਿਸ਼ਤਾ ਜ਼ਿਆਦਾ ਦਿਨ ਨਾ ਚੱਲ ਸਕਿਆ। ਜਿਸ ਦੇ ਲਈ ਸ਼ੁਭਮ ਨੇ ਇਹ ਸਭ ਕੁਝ ਕੀਤਾ ਉਹ ਹੁਣ ਸ਼ੁਭਮ ਨੂੰ ਆਪਣਾ ਨਹੀਂ ਰਿਹਾ ਅਤੇ ਉਸ ਨੂੰ ਛੱਡ ਦਿੱਤਾ ਹੈ। ਮੁੰਡੇ ਤੋਂ ਕੁੜੀ ਬਣਿਆ ਸ਼ੁਭਮ (ਜੀਆ) ਨੇ ਬੀਤੇ ਦਿਨ ਥਾਣਾ ਬਸਤੀ ਬਾਵਾ ਖੇਲ 'ਚ ਹੰਗਾਮਾ ਕੀਤਾ ਅਤੇ ਨਿਊ ਸੰਤ ਨਗਰ ਵਿਚ ਰਹਿਣ ਵਾਲੇ ਅਰਜੁਨ ਦੇ ਵਿਰੁੱਧ ਸ਼ਿਕਾਇਤ ਦਿੱਤੀ ਹੈ।

ਸ਼ੁਭਮ ਉਰਫ਼ ਜੀਆ ਨੇ ਦੱਸਿਆ ਕਿ ਉਹ ਸ਼ੋਭਾਯਾਤਰਾ ਵਿਚ ਨਿਕਲਣ ਵਾਲੀਆਂ ਝਾਂਕੀਆਂ 'ਚ ਮੇਕਅੱਪ ਕਰਕੇ ਦੇਵੀ-ਦੇਵਤਿਆਂ ਦੇ ਕਿਰਦਾਰ ਕਰਦਾ ਸੀ। 4 ਸਾਲ ਪਹਿਲਾਂ ਉਸ ਦੀ ਮੁਲਾਕਾਤ ਨਿਊ ਸੰਤ ਨਗਰ ਵਿਚ ਰਹਿਣ ਵਾਲੇ ਅਰਜੁਨ ਨਾਲ ਹੋਈ ਸੀ। ਅਰਜੁਨ ਨਾਲ ਪਿਆਰ ਪੈਣ ਤੋਂ ਬਾਅਦ ਉਸ ਨੇ ਆਪਣਾ ਲਿੰਗ ਬਦਲਵਾ ਲਿਆ ਅਤੇ ਸ਼ੁਭਮ ਤੋਂ ਜੀਆ ਬਣ ਗਿਆ। ਫਿਰ ਉਹ ਦੋਵੇਂ ਦੋ ਸਾਲ ਤੱਕ ਲਿਵ-ਇਨ-ਰਿਲੇਸ਼ਨ 'ਚ ਰਹੇ ਅਤੇ ਢਾਈ ਸਾਲ ਪਹਿਲਾਂ ਦੋਹਾਂ ਨੇ ਵਿਆਹ ਕਰਵਾ ਲਿਆ। ਇਹ ਗੱਲ਼ ਉਨ੍ਹਾਂ ਦੋਹਾਂ ਦੇ ਪਰਿਵਾਰਾਂ ਨੂੰ ਪਸੰਦ ਨਹੀਂ ਆਈ ਅਤੇ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਦੋਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਦੋਵੇਂ ਪਿੰਡ ਨਾਹਲਾਂ ਵਿਖੇ ਇਕ ਕਿਰਾਏ ਦੇ ਘਰ ਵਿਚ ਰਹਿਣ ਲੱਗੇ। ਸ਼ੁਭਮ ਉਰਫ਼ ਜੀਆ ਨੇ ਦੋਸ਼ ਲਾਇਆ ਕਿ ਅਰਜੁਨ ਕੁਝ ਦਿਨ ਪਹਿਲਾਂ ਮੋਟਰਸਾਈਕਲ ਦੀ ਕਿਸ਼ਤ ਲੈਣ ਘਰ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ। ਜਦੋਂ ਉਸ ਨੇ ਘਰ ਜਾ ਕੇ ਅਰਜੁਨ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। 

ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

PunjabKesari

ਦੋਵਾਂ ਦੇ ਪਰਿਵਾਰਾਂ ਨੇ ਦੋਹਾਂ ਨੂੰ ਬੇਦਖ਼ਲ ਕਰ ਦਿੱਤਾ ਹੈ। ਅਰਜੁਨ ਦੇ ਪਿਤਾ ਨੇ ਵਿਜੇ ਦੱਸਿਆ ਕਿ ਉਹ ਫੁੱਟਬਾਲ ਬਣਾਉਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਅਰਜੁਨ ਉਨ੍ਹਾਂ ਦਾ ਵੱਡਾ ਪੁੱਤਰ ਹੈ। ਦੋਹਾਂ ਨੇ ਆਪਣੀ ਮਰਜ਼ੀ  ਨਾਲ ਵਿਆਹ ਕੀਤਾ ਸੀ। 

ਇਹ ਵੀ ਪੜ੍ਹੋ: ਡਾ. ਇੰਦਰਬੀਰ ਨਿੱਝਰ ਦੇ ਬੇਬਾਕ ਬੋਲ, ਦਿੱਲੀ ਸਰਕਾਰ ਦੇ ਤਜਰਬੇ ਪੰਜਾਬ ’ਚ ਸਾਂਝਾ ਕਰਨ 'ਚ ਕੋਈ ਹਰਜ ਨਹੀਂ

ਅਰਜੁਨ ਦੇ ਕਹਿਣ 'ਤੇ ਸ਼ੁਭਮ ਨੇ ਬਾਂਹ 'ਤੇ ਬਣਵਾਇਆ ਟੈਟੂ 
ਸ਼ੁਭਮ ਨੇ ਦੱਸਿਆ ਕਿ ਅਰਜੁਨ ਦੇ ਕਹਿਣ 'ਤੇ ਉਸ ਨੇ ਆਪਣਾ ਨਾਂ ਜੀਆ ਰੱਖਿਆ ਅਤੇ ਬਾਂਹ 'ਤੇ ਟੈਟੂ ਵੀ ਬਣਵਾਇਆ। ਇਸ ਦੇ ਬਾਅਦ ਉਸ ਨੇ ਕੁੜੀਆਂ ਵਾਂਗ ਹੀ ਰਹਿਣਾ ਸ਼ੁਰੂ ਕਰ ਦਿੱਤਾ। ਵਿਆਹ ਦੇ ਬਾਅਦ ਦੋਹਾਂ ਨੇ ਫੈਕਟਰੀ ਵਿਚ ਕੰਮ ਵੀ ਕੀਤਾ ਸੀ। ਸ਼ੁੱਭਮ ਦਾ ਕਹਿਣਾ ਹੈ ਕਿ ਬੇਦਖ਼ਲ ਹੋਣ ਦੇ ਬਾਵਜੂਦ ਅਰਜੁਨ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਕਹਿ ਰਹੇ ਹਨ ਕਿ ਉਹ ਇਹ ਵਿਆਹ ਤੋੜ ਦੇਵੇ ਅਤੇ ਉਸ ਦਾ ਕਿਸੇ ਕੁੜੀ ਨਾਲ ਵਿਆਹ ਕਰਵਾ ਦਵਾਂਗੇ। ਅਰਜੁਨ ਨੇ ਉਸ ਨੂੰ ਫੋਨ ਕਰਕੇ ਦੱਸਿਆ ਹੈ ਕਿ ਉਸ ਦੀ ਮਜਬੂਰੀ ਹੈ, ਉਹ ਆਪਣੇ ਪਰਿਵਾਰ ਨੂੰ ਛੱਡ ਕੇ ਨਹੀਂ ਆ ਸਕਦਾ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਗੁਰਦੁਆਰਾ ਸਾਹਿਬ 'ਚ ਕੁੜੀ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼, ਘਟਨਾ CCTV 'ਚ ਹੋਈ ਕੈਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News