ਕੈਨੇਡਾ ਜਾਣ ਦੀ ਅਧੂਰੀ ਰੀਝ ਗੱਭਰੂ ਪੁੱਤ ਲਈ ਬਣੀ ਕਾਲ, ਘਰ ''ਚ ਰਹਿ ਗਈ ਇਕੱਲੀ ਮਾਂ

Saturday, Mar 11, 2023 - 08:29 PM (IST)

ਕੈਨੇਡਾ ਜਾਣ ਦੀ ਅਧੂਰੀ ਰੀਝ ਗੱਭਰੂ ਪੁੱਤ ਲਈ ਬਣੀ ਕਾਲ, ਘਰ ''ਚ ਰਹਿ ਗਈ ਇਕੱਲੀ ਮਾਂ

ਸੰਗਤ ਮੰਡੀ (ਮਨਜੀਤ) : ਪਿੰਡ ਫੁੱਲੋਮਿੱਠੀ ਵਿਖੇ ਵਿਦੇਸ਼ ਜਾਣ ਦੀ ਚਾਹਤ ਨੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਨਿਗਲ ਲਿਆ। ਬਾਹਰ ਜਾਣ ਦੇ ਅਰਮਾਨ ਪੂਰੇ ਨਾ ਹੁੰਦੇ ਵੇਖ ਨੌਜਵਾਨ ਮਾਨਸਿਕ ਪ੍ਰੇਸ਼ਾਨੀ ’ਚ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਘਰ ’ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪਿਓ ਦੀ ਵੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ ’ਚ ਸਿਰਫ਼ ਨੌਜਵਾਨ ਦੀ ਮਾਂ ਹੀ ਰਹਿ ਗਈ ਹੈ। 

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਇਕੱਤਰ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (22) ਪੁੱਤਰ ਜਗਸੀਰ ਸਿੰਘ ਨੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਪੂਰੀ ਕਰ ਕੇ ਕੈਨੇਡਾ ਜਾਣ ਲਈ ਕੋਰਸ ਕੀਤਾ ਹੋਇਆ ਸੀ ਪਰ ਕਿਸੇ ਕਾਰਨ ਉਹ ਕੈਨੇਡਾ ਜਾ ਨਹੀਂ ਸਕਿਆ, ਜਿਸ ਦੇ ਚੱਲਦਿਆਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਪ੍ਰੇਸ਼ਾਨੀ ’ਚ ਹੀ ਉਸ ਨੇ ਆਪਣੇ ਘਰ ’ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਵੀ ਪੜ੍ਹੋ : ਕਹਿਰ ਵਰ੍ਹਾਊ ਗਰਮੀ ਪੈਣ ਦੀਆਂ ਖ਼ਬਰਾਂ ਦਰਮਿਆਨ ਪੰਜਾਬੀਆਂ ਲਈ ਇਕ ਹੋਰ ਵੱਡਾ ਸੰਕਟ

ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਸ਼ਦੀਪ ਸਿੰਘ ਵੱਲੋਂ ਬਾਹਰ ਜਾਣ ਲਈ ਕੋਰਸ ਕੀਤਾ ਹੋਇਆ ਸੀ ਪਰ ਉਸ ਦਾ ਵੀਜ਼ਾ ਨਹੀਂ ਲੱਗਿਆ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਨੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਕਾਸ਼ਦੀਪ ਸਿੰਘ ਦੀ ਮਾਂ ਨਸੀਬ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ: ਪੰਜਾਬ ਦੇ 11 ਹਜ਼ਾਰ ਤੋਂ ਵੱਧ ਕਾਸ਼ਤਕਾਰਾਂ ਨੂੰ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News