ਟਰੱਕ ਨੂੰ ਪੈਂਚਰ ਲਾਉਦੇਂ ਸਮੇਂ 21 ਸਾਲਾ ਮੁੰਡੇ ਦੀ ਮੌਤ, ਟੈਂਕੀ ਫਟਣ ਕਾਰਨ ਵਾਪਰਿਆ ਹਾਦਸਾ

Friday, Nov 24, 2023 - 01:33 PM (IST)

ਟਰੱਕ ਨੂੰ ਪੈਂਚਰ ਲਾਉਦੇਂ ਸਮੇਂ 21 ਸਾਲਾ ਮੁੰਡੇ ਦੀ ਮੌਤ, ਟੈਂਕੀ ਫਟਣ ਕਾਰਨ ਵਾਪਰਿਆ ਹਾਦਸਾ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸੁਨਾਮ ਦੇ ਨਮੋਲ ਰੋਡ ’ਤੇ ਲੁੱਕ ਪਲਾਂਟ 'ਚ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਟਰੱਕ ਨੂੰ ਪੈਂਚਰ ਲਾਉਣ ਸਮੇਂ ਹਵਾ ਵਾਲੀ ਟੈਂਕੀ ਫੱਟ ਗਈ। ਇਸ ਹਾਦਸੇ ਦੌਰਾਨ 21 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਨਾਮ ਦੇ ਐੱਸ. ਐੱਚ. ਓ. ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ 21 ਸਾਲਾ ਨੌਜਵਾਨ ਬਬਨਦੀਪ ਸਵੇਰੇ ਟਰੱਕ ਟਾਇਰ ਨੂੰ ਪੈਂਚਰ ਲਾਉਣ ਲਈ ਆਇਆ ਸੀ।

ਇਹ ਵੀ ਪੜ੍ਹੋ : ਦੋਹਰੀ ਮੁਸੀਬਤ 'ਚ ਫਸੇ ਪੰਜਾਬੀਆਂ ਨੂੰ ਅੱਜ ਮਿਲ ਸਕਦੀ ਹੈ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ

ਟਰੱਕ ਥੋੜ੍ਹਾ ਹਿੱਲਣ ਕਾਰਨ ਹਵਾ ਭਰਨ ਵਾਲੀ ਟੈਂਕੀ ਅਚਾਨਕ ਫੱਟ ਗਈ, ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। 21 ਸਾਲਾ ਬਬਨਦੀਪ ਕੁਆਰਾ ਸੀ ਅਤੇ ਪਰਿਵਾਰ ਦਾ ਆਰਥਿਕ ਸਹਾਰਾ ਸੀ, ਇਸ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਦਮੇ ’ਚ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਸਕੂਲਾਂ 'ਚ 25 ਨਵੰਬਰ ਨੂੰ ਅੱਧੀ ਛੁੱਟੀ ਦਾ ਐਲਾਨ, ਜਾਰੀ ਹੋਏ Order

ਉਸਦੇ ਮਾਮਾ ਕੇਹਰ ਸਿੰਘ ਅਤੇ ਭਰਾ ਸੰਨੀ ਨੇ ਦੱਸਿਆ ਕਿ ਬਬਨਦੀਪ ਦੀ ਮੌਤ ਕਾਰਨ ਪਰਿਵਾਰ ’ਤੇ ਵੱਡਾ ਸੰਕਟ ਆਇਆ ਹੈ ਅਤੇ ਸਰਕਾਰ ਨੂੰ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News