ਪੰਜਾਬ: ਨਸ਼ੇ ਨੇ ਉਜਾੜਿਆ ਘਰ! ਨੌਜਵਾਨ ਪੁੱਤ ਦੀ ਮੌਤ, ਦੋਸਤਾਂ ਨੇ ਖੇਤਾਂ 'ਚ ਦੱਬੀ ਲਾਸ਼
Friday, Aug 28, 2026 - 01:07 PM (IST)
ਕਪੂਰਥਲਾ- ਕਪੂਰਥਲਾ ਦੇ ਫੱਤੂਢੀਂਗਾ ਦੇ ਪਿੰਡ ਦੇਸਲ 'ਚ ਨਸ਼ੇ ਦੌਰਾਨ ਸਿਹਤ ਵਿਗੜਨ ਕਾਰਨ ਨੌਜਵਾਨ ਦੀ ਮੌਤ ਹੋ ਗਈ। ਦੋਸ਼ ਹੈ ਕਿ ਉਸ ਦੇ ਨਾਲ ਮੌਜੂਦ ਦੋਸਤ ਉਸ ਨੂੰ ਖੇਤਾਂ ਵਿਚ ਛੱਡ ਕੇ ਚਲੇ ਗਏ। ਮੌਤ ਹੋਣ ਮਗਰੋਂ ਦੋਸਤਾਂ ਨੇ ਲਾਸ਼ ਨੂੰ ਖੇਤ ਵਿਚ ਦਫ਼ਨਾ ਦਿੱਤਾ ਅਤੇ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਜਾਂਚ ਦੌਰਾਨ ਕਰੀਬ 14 ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦੇਸਲ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਅਮਨਦੀਪ ਸਿੰਘ 14 ਅਗਸਤ ਨੂੰ ਪਿੰਡ ਦੇ ਕੁਝ ਦੋਸਤਾਂ ਨਾਲ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਨੇ ਫੱਤੂਢੀਂਗਾ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਕਈ ਦਿਨਾਂ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਪਰਿਵਾਰ ਨੇ ਅਮਨਦੀਪ ਦੇ ਮੋਬਾਇਲ ਵੇਰਵਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਆਖਰੀ ਵਾਰ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ ਮੌਸਮ
ਦੋ ਦੋਸਤਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਥਾਣਾ ਫੱਤੂਢੀਂਗਾ ਪੁਲਸ ਅਮਨਦੀਪ ਦੇ ਦੋ ਦੋਸਤਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਥਾਣਾ ਫੱਤੂਢੀਂਗਾ ਦੇ ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਦੇ ਦੋ ਨੌਜਵਾਨਾਂ ਵਰਿੰਦਰ ਅਤੇ ਪਲਵਿੰਦਰ ਉਰਫ਼ ਅਜੈ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ: ਰਾਸ਼ਨ ਕਾਰਡ ਧਾਰਕ ਦੇਣ ਧਿਆਨ! ਆਪਣਾ ਨਾਮ ਦਰਜ ਕਰਵਾਉਣ ਨੂੰ ਲੈ ਕੇ ਪੰਜਾਬ 'ਚ...
ਪੁੱਛਗਿੱਛ ਦੌਰਾਨ ਦੋਵੇਂ ਨੌਜਵਾਨਾਂ ਨੇ ਖੇਤ ਵਿਚ ਲਾਸ਼ ਦੇ ਦਬਾਏ ਜਾਣ ਦੀ ਜਾਣਕਾਰੀ ਦਿੱਤੀ। ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਹ ਅਮਨਦੀਪ ਨੂੰ ਨਸ਼ੇ ਲਈ ਉਸ ਦੇ ਘਰ ਤੋਂ ਲਗਭਗ 400 ਮੀਟਰ ਦੂਰ ਖੇਤਾਂ ਵਿੱਚ ਲੈ ਗਏ ਸਨ। ਨਸ਼ਾ ਕਰਨ ਤੋਂ ਬਾਅਦ ਅਮਨਦੀਪ ਬੇਹੋਸ਼ ਹੋ ਗਿਆ। ਉਹ ਉਸ ਨੂੰ ਉੱਥੇ ਛੱਡ ਕੇ ਘਰ ਵਾਪਸ ਆ ਗਏ। ਜਦੋਂ ਉਹ ਅਗਲੇ ਦਿਨ ਵਾਪਸ ਆਏ ਤਾਂ ਅਮਨਦੀਪ ਦੀ ਮੌਤ ਹੋ ਚੁੱਕੀ ਸੀ।
ਥਾਣਾ ਇੰਚਾਰਜ ਮੁਤਾਬਕ ਘਟਨਾ ਨੂੰ ਛੁਪਾਉਣ ਲਈ ਦੋਵਾਂ ਮੁਲਜ਼ਮਾਂ ਨੇ ਅਮਨਦੀਪ ਦੀ ਲਾਸ਼ ਨੂੰ ਖੇਤਾਂ ਵਿੱਚ ਪਹਿਲਾਂ ਤੋਂ ਪੁੱਟੇ ਗਏ ਟੋਏ 'ਚ ਦੱਬ ਦਿੱਤਾ ਅਤੇ ਘਾਹ ਨਾਲ ਢੱਕ ਦਿੱਤਾ ਤਾਂ ਜੋ ਕਿਸੇ ਨੂੰ ਘਟਨਾ ਬਾਰੇ ਪਤਾ ਨਾ ਲੱਗੇ। ਐੱਸ. ਐੱਚ. ਓ. ਦਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਿਰਦੇਸ਼ਾਂ 'ਤੇ ਅਮਨਦੀਪ ਸਿੰਘ ਦੀ ਲਾਸ਼ ਝੋਨੇ ਦੇ ਵਿੱਚੋਂ ਬਰਾਮਦ ਕੀਤੀ ਗਈ। ਲਾਸ਼ ਦੀ ਹਾਲਤ ਬੇਹੱਦ ਖ਼ਰਾਬ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮਨਸੂਰਵਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ। ਐੱਸ. ਆਈ. ਦਿਲਬਾਗ ਸਿੰਘ ਮੁਤਾਬਕ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
