ਨਸ਼ੇ ਕਾਰਨ ਉਜੜਿਆ ਘਰ, ਟਾਂਡਾ 'ਚ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਲਾਸ਼ ਕੋਲੋਂ ਮਿਲੀਆਂ ਸਰਿੰਜਾਂ

Saturday, Mar 02, 2024 - 07:05 PM (IST)

ਨਸ਼ੇ ਕਾਰਨ ਉਜੜਿਆ ਘਰ, ਟਾਂਡਾ 'ਚ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਲਾਸ਼ ਕੋਲੋਂ ਮਿਲੀਆਂ ਸਰਿੰਜਾਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਜਾਰੀ ਹੈ, ਜਿਸ ਦੌਰਾਨ ਅਹੀਆਪੁਰ ਟਾਂਡਾ ਵਿਖੇ ਅੱਜ ਟਾਂਡਾ ਪੁਲਸ ਨੇ ਨਸ਼ੇ ਦੀ ਓਵਰਡੋਜ ਕਾਰਨ ਮੌਤ ਦਾ ਸ਼ਿਕਾਰ ਹੋਏ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਮੇਸ਼ ਲਾਲ ਪੁੱਤਰ ਗੁਰਚਰਨ ਲਾਲ ਵਾਸੀ ਵਾਰਡ ਨੰਬਰ 15 ਅਹੀਆਪੁਰ ਟਾਂਡਾ ਵਜੋਂ ਹੋਈ ਹੈ। 

PunjabKesari

ਬਾਬਾ ਭਾਣੇ ਸ਼ਾਹ ਨਜ਼ਦੀਕ ਦੇਵਾ ਕਾਲੋਨੀ ਜਿੱਥੇ ਮ੍ਰਿਤਕ ਨੌਜਵਾਨ ਦੀ ਲਾਸ਼ ਪਈ ਹੋਈ ਸੀ, ਨੇੜੇ ਹੀ ਸਰਿੰਜਾਂ ਵੀ ਪਈਆਂ ਹੋਈਆਂ ਸਨ। ਇਸ ਸਬੰਧੀ ਟਾਂਡਾ ਪੁਲਿਸ ਦੀ ਏ. ਐੱਸ. ਆਈ. ਮਨਿੰਦਰ ਕੌਰ ਦੀ ਪੁਲਸ ਟੀਮ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਪਿਤਾ ਗੁਰਚਰਨ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਬੰਧੀ ਹੋਰ ਲੋੜੀਂਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News